ਮਾਪੇ ਵੀ ਦੱਸੋ ਕਿੱਧਰ ਨੂੰ ਜਾਣ! TV ਦੇਖਣ ਤੋਂ ਮਨ੍ਹਾ ਕਰਨ ''ਤੇ 5ਵੀਂ ਦੇ ਵਿਦਿਆਰਥੀ ਨੇ ਕਰ ਲਈ ਖੁਦ*ਕੁਸ਼ੀ
Friday, Feb 06, 2026 - 04:26 PM (IST)
ਨੋਇਡਾ- ਨੋਇਡਾ ਦੇ ਥਾਣਾ ਫੇਜ਼ 2 ਖੇਤਰ ਦੇ ਪਿੰਡ ਨਗਲਾ ਚਰਨ ਦਾਸ 'ਚ ਇਕ 12 ਸਾਲਾ ਬੱਚੇ ਗੋਲੂ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਅਨੁਸਾਰ, ਗੋਲੂ (12) ਟੈਲੀਵਿਜ਼ਨ ਜ਼ਿਆਦਾ ਦੇਖਦਾ ਸੀ, ਜਿਸ ਕਾਰਨ ਉਸ ਦੀ ਮਾਂ ਨੇ ਉਸ ਨੂੰ ਝਿੜਕਿਆ ਸੀ ਅਤੇ ਇਸ ਤੋਂ ਨਾਰਾਜ਼ ਹੋ ਕੇ ਉਸ ਨੇ ਬੀਤੀ ਰਾਤ ਖ਼ੁਦਕੁਸ਼ੀ ਕਰ ਲਈ। ਥਾਣਾ ਫੇਸ 2 ਦੇ ਇੰਚਾਰਜ ਇੰਸਪੈਕਟਰ ਅਵਧੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਿੰਡ ਨਗਲਾ ਚਰਨ ਦਾਸ 'ਚ ਰਹਿਣ ਵਾਲੇ ਅਮਿਤ ਦਾ ਬੇਟਾ ਗੋਲੂ 5ਵੀਂ ਜਮਾਤ ਦਾ ਵਿਦਿਆਰਥੀ ਸੀ।
ਉਨ੍ਹਾਂ ਦੱਸਿਆ,''ਉਹ ਟੀਵੀ ਦੇਖਣ ਦਾ ਆਦੀ ਸੀ, ਜਿਸ ਕਾਰਨ ਉਸ ਦੀ ਮਾਂ ਨੇ ਉਸ ਨੂੰ ਝਿੜਕਿਆ ਅਤੇ 'ਕੇਬਲ' ਕਟਵਾਉਣ ਦੀ ਗੱਲ ਕਹੀ ਸੀ। ਇਸ ਤੋਂ ਉਹ ਪਰੇਸ਼ਾਨ ਹੋ ਗਿਆ ਅਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।'' ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
''ਸਾਡੇ ਪਰਿਵਾਰ ਨੂੰ ਨਜ਼ਰ ਲੱਗ ਗਈ..!’, ਪਹਿਲਾਂ ਭੈਣ, ਫ਼ਿਰ ਮਾਪੇ ਤੇ ਹੁਣ ਭਰਾ ਦੇ ਜਾਣ ''ਤੇ ਛਲਕਿਆ ਅਦਾਕਾਰਾ ਦਾ ਦਰਦ
