ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ: ਗਾਹਕ ਖ਼ੁਦ ਕਰ ਸਕਣਗੇ ਅਸਲੀ ਗਹਿਣੇ ਦੀ ਪਰਖ਼, ਜਾਣੋ ਨਿਯਮ

Saturday, Apr 04, 2026 - 11:03 AM (IST)

ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ: ਗਾਹਕ ਖ਼ੁਦ ਕਰ ਸਕਣਗੇ ਅਸਲੀ ਗਹਿਣੇ ਦੀ ਪਰਖ਼, ਜਾਣੋ ਨਿਯਮ

ਬਿਜ਼ਨੈੱਸ ਡੈਸਕ : ਸੋਨੇ ਦੇ ਗਹਿਣੇ ਖਰੀਦਣ ਵਾਲੇ ਗਾਹਕਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ ਸੋਨੇ ਦੇ ਬਾਜ਼ਾਰ ਵਿੱਚ ਹੋਣ ਵਾਲੀ ਧੋਖਾਧੜੀ ਨੂੰ ਖ਼ਤਮ ਕਰਨ ਲਈ ਹਾਲਮਾਰਕਿੰਗ ਦੇ ਨਿਯਮਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਕਰ ਦਿੱਤਾ ਹੈ। ਅਕਸਰ ਦੇਖਿਆ ਜਾਂਦਾ ਸੀ ਕਿ ਹਾਲਮਾਰਕਿੰਗ ਦੇ ਬਾਵਜੂਦ ਕੁਝ ਜਵੈਲਰ ਘੱਟ ਕੈਰੇਟ ਦਾ ਸੋਨਾ ਵੇਚ ਕੇ ਗਾਹਕਾਂ ਨੂੰ ਚੂਨਾ ਲਗਾਉਂਦੇ ਸਨ, ਜਿਸ ਨੂੰ ਰੋਕਣ ਲਈ ਹੁਣ HUID (Hallmark Unique Identification) ਕੋਡ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਮਹਿੰਗਾਈ ਦਾ ਵੱਡਾ ਝਟਕਾ: 51 ਰੁਪਏ ਮਹਿੰਗਾ ਹੋ ਗਿਆ LPG ਗੈਸ ਸਿਲੰਡਰ, ਜਾਣੋ ਨਵੇਂ ਰੇਟ

ਕੀ ਹੈ HUID ਕੋਡ?

HUID 6 ਅੰਕਾਂ ਦਾ ਇੱਕ ਵਿਸ਼ੇਸ਼ ਅਲਫਾਨਿਊਮੇਰਿਕ ਕੋਡ (ਜਿਵੇਂ A2B1C4) ਹੁੰਦਾ ਹੈ। ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇੱਕ ਵਾਰ ਜਿਹੜਾ ਕੋਡ ਕਿਸੇ ਗਹਿਣੇ (ਜਿਵੇਂ ਅੰਗੂਠੀ ਜਾਂ ਹਾਰ) ਨੂੰ ਅਲਾਟ ਹੋ ਗਿਆ, ਉਹ ਹਮੇਸ਼ਾ ਉਸੇ ਦਾ ਹੀ ਰਹੇਗਾ। ਇਸ ਕੋਡ ਨੂੰ ਕਿਸੇ ਦੂਜੇ ਗਹਿਣੇ ਲਈ ਵਰਤਣਾ ਅਸੰਭਵ ਹੈ।

ਇਹ ਵੀ ਪੜ੍ਹੋ :    ਪੈਟਰੋਲ ਪੰਪ 'ਤੇ ਮਿਲੇਗਾ LPG ਗੈਸ ਸਿਲੰਡਰ ਤੇ ਕੇਰੋਸਿਨ, ਜਾਣੋ ਕੀਮਤਾਂ

ਗਾਹਕ ਖੁਦ ਕਰ ਸਕਣਗੇ ਅਸਲੀਅਤ ਦੀ ਪਰਖ

ਗਾਹਕਾਂ ਦੀ ਸੁਰੱਖਿਆ ਲਈ ਸਲਾਹ ਦਿੱਤੀ ਗਈ ਹੈ ਕਿ ਉਹ ਕੇਵਲ ਉਹੀ ਜਵੈਲਰੀ ਖਰੀਦਣ ਜਿਸ 'ਤੇ ਇਹ 6 ਅੰਕਾਂ ਦਾ ਕੋਡ ਲਿਖਿਆ ਹੋਵੇ। ਗਾਹਕ 'BIS CARE' ਐਪ ਰਾਹੀਂ ਇਸ ਕੋਡ ਨੂੰ ਸਕੈਨ ਕਰਕੇ ਗਹਿਣੇ ਦੀ ਸ਼ੁੱਧਤਾ ਅਤੇ ਅਸਲੀਅਤ ਦੀ ਜਾਂਚ ਖੁਦ ਕਰ ਸਕਦੇ ਹਨ, ਜਿਸ ਨਾਲ ਨਕਲੀ ਸੋਨਾ ਖਰੀਦਣ ਦਾ ਖਤਰਾ ਖਤਮ ਹੋ ਜਾਵੇਗਾ। ਇਹ ਸਾਰੀ ਪ੍ਰਕਿਰਿਆ ਭਾਰਤੀ ਮਾਨਕ ਬਿਊਰੋ (BIS) ਦੀ ਦੇਖਰੇਖ ਹੇਠ ਚੱਲਦੀ ਹੈ।

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

ਨਕਦ ਲੈਣ-ਦੇਣ ਅਤੇ ਦਸਤਾਵੇਜ਼ਾਂ ਸਬੰਧੀ ਨਵੇਂ ਨਿਯਮ

ਸਰਕਾਰ ਨੇ ਸੋਨੇ ਦੀ ਖਰੀਦਦਾਰੀ ਦੇ ਵਿੱਤੀ ਲੈਣ-ਦੇਣ ਨੂੰ ਲੈ ਕੇ ਵੀ ਸਖ਼ਤੀ ਵਧਾ ਦਿੱਤੀ ਹੈ:

ਇਹ ਵੀ ਪੜ੍ਹੋ :   ਭਾਰਤ ਕੋਲ ਸਿਰਫ਼ ਕੁਝ ਦਿਨਾਂ ਦਾ ਤੇਲ ਭੰਡਾਰ, ਪੈਟਰੋਲੀਅਮ ਬੋਰਡ ਦੇ ਸਕੱਤਰ ਨੇ ਸਪੱਸ਼ਟ ਕੀਤੀ ਸਥਿਤੀ

  • 2 ਲੱਖ ਰੁਪਏ ਤੋਂ ਵੱਧ ਦਾ ਸੋਨਾ ਖਰੀਦਣ 'ਤੇ PAN ਕਾਰਡ ਦੇਣਾ ਲਾਜ਼ਮੀ ਹੋਵੇਗਾ।
  • 2 ਲੱਖ ਰੁਪਏ ਤੋਂ ਵੱਧ ਦੀ ਅਦਾਇਗੀ ਨਕਦ (Cash) ਵਿੱਚ ਨਹੀਂ ਕੀਤੀ ਜਾ ਸਕਦੀ।
  • ਜੇਕਰ ਖਰੀਦਦਾਰੀ ਦੀ ਰਕਮ 10 ਲੱਖ ਰੁਪਏ ਤੋਂ ਪਾਰ ਜਾਂਦੀ ਹੈ, ਤਾਂ PAN ਕਾਰਡ ਦੇ ਨਾਲ-ਨਾਲ ਆਧਾਰ ਕਾਰਡ ਅਤੇ ਇਨਕਮ ਪਰੂਫ਼ (Income Proof) ਦੇਣਾ ਵੀ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ :  ਸਸਤਾ ਹੋਵੇਗਾ ਪੈਟਰੋਲ-ਡੀਜ਼ਲ ! ਟਰੰਪ ਦੇ ਬਿਆਨ ਮਗਰੋਂ ਮੂਧੇ ਮੂੰਹ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ
ਇਹ ਵੀ ਪੜ੍ਹੋ :  ਟਰੰਪ ਦੀ ਈਰਾਨ ਨੂੰ ਚੇਤਾਵਨੀ ਦਾ ਅਸਰ, ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ , ਡਾਲਰ ਹੋਇਆ ਮਜ਼ਬੂਤ
ਇਹ ਵੀ ਪੜ੍ਹੋ
ਵਿੱਤੀ ਨਵੇਂ ਸਾਲ ਦੇ ਪਹਿਲੇ ਦਿਨ ਝਟਕਾ! ਮਹਿੰਗੇ ਹੋ ਗਏ ਸੋਨਾ-ਚਾਂਦੀ, ਜਾਣੋ 24-22-18K ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt 


author

Harinder Kaur

Content Editor

Related News