ਜੰਮੂ-ਕਸ਼ਮੀਰ ਨੂੰ ਨਸ਼ਾ ਮੁਕਤ ਬਣਾਉਣ ਲਈ ਉਪ ਰਾਜਪਾਲ ਮਨੋਜ ਸਿਨਹਾ ਨੇ ਖੁਦ ਸੰਭਾਲੀ ਕਮਾਨ

Saturday, Apr 11, 2026 - 05:48 PM (IST)

ਜੰਮੂ-ਕਸ਼ਮੀਰ ਨੂੰ ਨਸ਼ਾ ਮੁਕਤ ਬਣਾਉਣ ਲਈ ਉਪ ਰਾਜਪਾਲ ਮਨੋਜ ਸਿਨਹਾ ਨੇ ਖੁਦ ਸੰਭਾਲੀ ਕਮਾਨ

ਜੰਮੂ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਇਕ ਵੱਡੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਸ਼ਨੀਵਾਰ ਨੂੰ 'ਨਸ਼ਾ ਮੁਕਤ ਮੁਹਿੰਮ' ਦੇ ਤਹਿਤ ਉਨ੍ਹਾਂ ਨੇ ਖੁਦ ਹਜ਼ਾਰਾਂ ਲੋਕਾਂ ਦੀ ਪੈਦਲ ਯਾਤਰਾ ਦੀ ਅਗਵਾਈ ਕੀਤੀ।

ਤਿਰੰਗੇ ਹੱਥਾਂ 'ਚ ਫੜ ਕੇ ਨੌਜਵਾਨਾਂ ਨੇ ਲਾਏ ਨਸ਼ਾ ਵਿਰੋਧੀ ਨਾਅਰੇ 

ਇਹ ਪੈਦਲ ਯਾਤਰਾ ਜੰਮੂ ਦੇ ਮੌਲਾਨਾ ਆਜ਼ਾਦ (MA) ਸਟੇਡੀਅਮ ਤੋਂ ਸ਼ੁਰੂ ਹੋਈ ਅਤੇ ਡੋਗਰਾ ਚੌਕ, ਵਿਵੇਕਾਨੰਦ ਚੌਕ, ਰਘੁਨਾਥ ਬਾਜ਼ਾਰ ਅਤੇ ਸਿਟੀ ਚੌਕ ਤੋਂ ਹੁੰਦੀ ਹੋਈ ਪਰੇਡ ਗਰਾਊਂਡ ਵਿਖੇ ਜਾ ਕੇ ਸਮਾਪਤ ਹੋਈ। ਕਰੀਬ ਦੋ ਕਿਲੋਮੀਟਰ ਲੰਬੀ ਇਸ ਯਾਤਰਾ ਦੌਰਾਨ ਲੋਕਾਂ ਦੇ ਹੱਥਾਂ 'ਚ ਤਿਰੰਗਾ ਫੜਿਆ ਹੋਇਆ ਸੀ ਅਤੇ ਉਨ੍ਹਾਂ ਨੇ ਨਸ਼ਿਆਂ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

PunjabKesari

'ਸੰਪੂਰਨ ਸਰਕਾਰੀ' ਪਹੁੰਚ ਨਾਲ ਲੜੀ ਜਾਵੇਗੀ ਜੰਗ 

ਇਸ ਮੌਕੇ ਉਪ ਰਾਜਪਾਲ ਨੇ ਕਿਹਾ ਕਿ ਪ੍ਰਸ਼ਾਸਨ ਇਸ ਸਮਾਜਿਕ ਬੁਰਾਈ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਨੌਜਵਾਨਾਂ ਨੂੰ ਸੁਰੱਖਿਅਤ ਰੱਖਣ ਲਈ "ਸੰਪੂਰਨ ਸਰਕਾਰੀ" (Whole of Government) ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਅਤੇ ਹਿੱਸੇਦਾਰਾਂ ਨੂੰ ਨਾਲ ਲੈ ਕੇ ਇੱਕ ਨਿਰੰਤਰ ਅਤੇ ਤਾਲਮੇਲ ਵਾਲੀ ਮੁਹਿੰਮ ਚਲਾਈ ਜਾਵੇਗੀ। ਅਗਲੇ 3 ਮਹੀਨੇ ਹੋਣਗੇ ਅਹਿਮ, 6 ਪੜਾਵਾਂ 'ਚ ਚੱਲੇਗੀ ਮੁਹਿੰਮ ਮਨੋਜ ਸਿਨਹਾ ਨੇ ਦੱਸਿਆ ਕਿ ਇਹ ਇੱਕ ਇਤਿਹਾਸਕ ਜਨ ਅਭਿਆਨ ਹੈ ਜੋ ਹਰ ਪਿੰਡ, ਕਸਬੇ ਅਤੇ ਘਰ ਤੱਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਮਹੀਨੇ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਮੁਹਿੰਮ ਛੇ ਮੁੱਖ ਪੜਾਵਾਂ 'ਚ ਅੱਗੇ ਵਧੇਗੀ। ਜਿਸ 'ਚ ਜਾਗਰੂਕਤਾ ਮੁਹਿੰਮ, ਨੌਜਵਾਨ-ਕੇਂਦਰਿਤ ਪ੍ਰੋਗਰਾਮ, ਭਾਈਚਾਰਕ ਸ਼ਮੂਲੀਅਤ, ਸਖ਼ਤ ਕਾਨੂੰਨੀ ਕਾਰਵਾਈ,ਪੁਨਰਵਾਸ (Rehabilitation) ਮੁਲਾਂਕਣ ਸ਼ਾਮਲ ਹਨ। ਉਪ ਰਾਜਪਾਲ ਨੇ ਭਰੋਸਾ ਦਿੱਤਾ ਕਿ ਇਸ ਸਰਵਪੱਖੀ ਮੁਹਿੰਮ ਰਾਹੀਂ ਜੰਮੂ-ਕਸ਼ਮੀਰ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News