ਬਲੱਡ ਕੈਂਸਰ ਤੋਂ ਬਾਅਦ ਵੀ ਨਹੀਂ ਮੰਨੀ ਹਾਰ, 10ਵੀਂ ''ਚ ਕੀਤਾ ਟਾਪ

Wednesday, May 07, 2025 - 06:56 PM (IST)

ਬਲੱਡ ਕੈਂਸਰ ਤੋਂ ਬਾਅਦ ਵੀ ਨਹੀਂ ਮੰਨੀ ਹਾਰ, 10ਵੀਂ ''ਚ ਕੀਤਾ ਟਾਪ

ਨੈਸ਼ਨਲ ਡੈਸਕ- ਛੱਤੀਸਗੜ੍ਹ ਬੋਰਡ 10ਵੀਂ ਅਤੇ 12ਵੀਂ ਦਾ ਰਿਜ਼ਰਟ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਨੇ ਰਿਜ਼ਲਟ ਦੇ ਨਾਲ-ਨਾਲ ਟਾਪਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ। 10ਵੀਂ ਜਮਾਤ ਦੀ ਪ੍ਰੀਖਿਆ ਵਿਚ ਇਸ਼ਿਕਾ ਨੇ ਟਾਪ ਕੀਤਾ ਹੈ। ਇਸ਼ਿਕਾ ਨੇ 99.16 ਫ਼ੀਸਦੀ ਨੰਬਰ ਹਾਸਲ ਕੀਤੇ ਹਨ। ਇਸ਼ਿਕਾ ਕੋਯਲੀਬੇੜਾ ਇਲਾਕੇ ਦੇ ਗੋਡਾਹੁਰ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਦੋ ਸਾਲ ਤੋਂ ਬਲੱਡ ਕੈਂਸਰ ਨਾਲ ਜੰਗ ਲੜ ਰਹੀ ਹੈ।

ਪਿਛਲੇ ਸਾਲ ਕੈਂਸਰ ਦੀ ਵਜ੍ਹਾ ਤੋਂ ਉਹ ਪ੍ਰੀਖਿਆ ਨਹੀਂ ਦੇ ਸਕੀ ਸੀ। ਇਸ਼ਿਕਾ ਦੇ ਪਿਤਾ ਕਿਸਾਨ ਹਨ। ਇਸ਼ਿਕਾ ਨੇ ਹਿੰਮਤ ਨਹੀਂ ਹਾਰੀ। ਇਸ਼ਿਕਾ ਨੇ ਖੂਬ ਪੜ੍ਹਾਈ ਕੀਤੀ ਅਤੇ ਟਾਪ ਕੀਤਾ। ਇਸ਼ਿਕਾ ਦੀ ਕਹਾਣੀ ਹਰ ਵਿਦਿਆਰਥੀ ਲਈ ਇਕ ਪ੍ਰੇਰਣਾ ਹੈ, ਜੋ ਆਪਣੇ ਕਰੀਅਰ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ।


author

Tanu

Content Editor

Related News