ਦਿੱਲੀ ਨੂੰ ਪ੍ਰਦੂਸ਼ਣ ਤੋਂ ਮਿਲੇਗੀ ਮੁਕਤੀ, ਪਰਾਲੀ ਨੂੰ ਖਾਦ ''ਚ ਬਦਲਣਗੇ ਸਿਰਫ 4 ਕੈਪਸੂਲ

09/17/2020 1:47:32 AM

ਨਵੀਂ ਦਿੱਲੀ : ਦਿੱਲੀ ਦੇ ਲੋਕਾਂ ਨੂੰ ਹਰ ਸਾਲ ਨਵੰਬਰ ਮਹੀਨੇ ਤੋਂ ਪ੍ਰਦੂਸ਼ਣ ਦੀ ਮਾਰ ਝੱਲਣੀ ਪੈਂਦੀ ਹੈ। ਇਸ ਦਾ ਵੱਡਾ ਕਾਰਨ ਹੈ ਦੂਜੇ ਸੂਬਿਆਂ 'ਚ ਸਾੜੀ ਜਾਣ ਵਾਲੀ ਪਰਾਲੀ ਪਰ ਇਸ ਵਾਰ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ICAR) ਪੂਸਾ ਨੇ ਇੱਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ ਜਿਸਦੇ ਨਾਲ ਘੱਟ ਪੈਸਿਆਂ 'ਚ ਅਤੇ ਘੱਟ ਸਮੇਂ 'ਚ ਪਰਾਲੀ ਨੂੰ ਖਾਦ 'ਚ ਬਦਲਿਆ ਜਾ ਸਕਦਾ ਹੈ।

ਹਰ ਸਾਲ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ICAR ਨੇ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ ਜਿਸਦੇ ਨਾਲ ਸਿਰਫ 20 ਰੁਪਏ ਦੀ ਲਾਗਤ 'ਚ 1 ਹੈਕਟੇਅਰ ਤੱਕ ਪਰਾਲੀ ਨੂੰ ਇੱਕ ਮਹੀਨੇ ਦੇ ਅੰਦਰ ਖਾਦ 'ਚ ਬਦਲਿਆ ਜਾ ਸਕਦਾ ਹੈ।

ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਅੱਜ ਇਸ ਤਕਨੀਕ ਨੂੰ ਸਮਝਣ ਲਈ ICAR ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਕਿਸਾਨਾਂ ਨੂੰ ਇਹ ਡਿਕੰਪੋਜਰ ਕੈਪਸੂਲ ਮੁਫਤ 'ਚ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਵੀ ਉੱਥੇ ਦੇ ਕਿਸਾਨਾਂ ਨੂੰ ਇਸ ਨੂੰ ਮੁਫਤ 'ਚ ਦੇਣ ਲਈ ਗੱਲ ਕੀਤੀ ਜਾਵੇਗੀ।

ICAR ਨੇ ਇੱਕ ਕੈਪਸੂਲ ਬਣਾਇਆ ਹੈ। ਇਸ ਨੂੰ ਅਜਿਹੇ ਬੈਕਟੀਰੀਆ ਨਾਲ ਤਿਆਰ ਕੀਤਾ ਗਿਆ ਹੈ ਜੋ ਪਰਾਲੀ ਨੂੰ ਘੱਟ ਤੋਂ ਘੱਟ ਸਮੇਂ 'ਚ ਖਾਦ 'ਚ ਬਦਲ ਦਿੰਦੇ ਹਨ। ਸਿਰਫ 4 ਕੈਪਸੂਲ ਢਾਈ ਏਕੜ ਤੱਕ ਪਰਾਲੀ ਨੂੰ ਇੱਕ ਮਹੀਨੇ ਦੇ ਅੰਦਰ ਖਾਦ 'ਚ ਬਦਲ ਸਕਦੇ ਹਨ। ਇੱਕ ਕੈਪਸੂਲ ਦੀ ਕੀਮਤ ਸਿਰਫ਼ 20 ਰੁਪਏ ਹੈ।

ICAR ਦੇ ਵਿਗਿਆਨੀ ਡਾ. ਲਵਲੀਨ ਨੇ ਦੱਸਿਆ ਕਿ ਇਸ ਕੈਪਸੂਲ ਨੂੰ ਗੁੜ ਅਤੇ ਬੇਸਨ ਦੇ ਨਾਲ ਉਬਾਲ ਕੇ ਪਰਾਲੀ 'ਤੇ ਛਿੜਕਾਅ ਕੀਤਾ ਜਾਂਦਾ ਹੈ। ਕਿਸਾਨਾਂ ਦੀ ਸੌਖ ਲਈ ICAR ਨੇ ਕੈਪਸੂਲ ਦੇ ਨਾਲ-ਨਾਲ ਲਿਕਵਿਡ ਵੀ ਤਿਆਰ ਕੀਤਾ ਹੈ।


Inder Prajapati

Content Editor

Related News