ਹੈਰਾਨੀਜਨਕ ਮਾਮਲਾ! 26 ਸਾਲ ਬਾਅਦ ਭਾਖੜਾ ਨਹਿਰ 'ਚੋਂ ਮਿਲੇ ਜਵਾਕ ਸਣੇ 4 ਮਨੁੱਖੀ ਕੰਕਾਲ, ਵੈਨ 'ਚ ਬਣੇ ਪਿੰਜਰ

Wednesday, May 20, 2026 - 01:13 PM (IST)

ਹੈਰਾਨੀਜਨਕ ਮਾਮਲਾ! 26 ਸਾਲ ਬਾਅਦ ਭਾਖੜਾ ਨਹਿਰ 'ਚੋਂ ਮਿਲੇ ਜਵਾਕ ਸਣੇ 4 ਮਨੁੱਖੀ ਕੰਕਾਲ, ਵੈਨ 'ਚ ਬਣੇ ਪਿੰਜਰ

ਸ੍ਰੀ ਕੀਰਤਪੁਰ ਸਾਹਿਬ/ਰੋਪੜ (ਪੁਲਕਿਤ)- ਸ੍ਰੀ ਕੀਰਤਪੁਰ ਸਾਹਿਬ ਵਿਖੇ ਨੰਗਲ ਭਾਖੜਾ ਨਹਿਰ ਵਿੱਚੋਂ 26 ਸਾਲ ਪਹਿਲਾਂ ਹਾਦਸਾਗ੍ਰਸਤ ਹੋਈ ਇਕ ਕਾਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਡੀ ਦੇ ਅੰਦਰੋਂ 4 ਮਨੁੱਖੀ ਕੰਕਾਲ ਬਰਾਮਦ ਹੋਏ ਹਨ, ਜਿਸ ਨੇ 26 ਸਾਲਾਂ ਪੁਰਾਣੇ ਦੁੱਖ਼ਦਾਈ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ! ਤਨਖ਼ਾਹਾਂ ਰੋਕਣ ਦੇ ਹੁਕਮ ਜਾਰੀ

PunjabKesari

ਸਾਲ 2000 ਵਿੱਚ ਵਾਪਰਿਆ ਸੀ ਹਾਦਸਾ 
ਮਿਲੀ ਜਾਣਕਾਰੀ ਮੁਤਾਬਕ ਇਹ ਦਰਦਨਾਕ ਹਾਦਸਾ ਸਾਲ 2000 'ਚ ਵਾਪਰਿਆ ਸੀ। ਉਸ ਵੇਲੇ ਇਕ ਪਰਿਵਾਰ ਵਿਆਹ ਸਮਾਗਮ ਤੋਂ ਵਾਪਸ ਪਰਤਦੇ ਸਮੇਂ ਆਪਣੀ ਓਮਨੀ ਵੈਨ ਸਮੇਤ ਨਹਿਰ ਵਿੱਚ ਡਿੱਗ ਗਿਆ ਸੀ। ਉਸ ਸਮੇਂ ਸਰਕਾਰੀ ਗੋਤਾਖੋਰਾਂ ਵੱਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਨਾ ਤਾਂ ਗੱਡੀ ਦਾ ਕੋਈ ਸੁਰਾਗ ਮਿਲਿਆ ਸੀ ਅਤੇ ਨਾ ਹੀ ਪਰਿਵਾਰ ਦੇ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਸਨ। 

ਇਹ ਵੀ ਪੜ੍ਹੋ: ਸੁੱਖਾ ਕਾਹਲਵਾਂ ਦੇ ਰਾਈਟ ਹੈਂਡ ਰਹੇ ਗੋਪੀ ਨਿੱਝਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ! ਮਲੇਸ਼ੀਆਂ ਨਾਲ ਜੁੜੇ ਤਾਰ

PunjabKesari

26 ਸਾਲ ਬਾਅਦ ਇੰਝ ਹੋਇਆ ਖ਼ੁਲਾਸਾ 
ਹੁਣ ਸਾਲ 2026 'ਚ ਗੋਤਾਖੋਰ ਕਮਲਪ੍ਰੀਤ ਸੈਣੀ ਜਦੋਂ ਨਹਿਰ 'ਚ ਕਿਸੇ ਹੋਰ ਵਿਅਕਤੀ ਲਾਸ਼ ਦੀ ਭਾਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪਾਣੀ ਦੇ ਅੰਦਰ ਇਕ ਕਾਰ ਵਿਖਾਈ ਦਿੱਤੀ। ਜਦੋਂ ਗੱਡੀ ਨੂੰ ਬਾਹਰ ਕੱਢ ਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਉਹੀ ਕਾਰ ਹੈ ਜੋ 26 ਸਾਲ ਪਹਿਲਾਂ ਨਹਿਰ ਵਿਚ ਪਰਿਵਾਰ ਸਮੇਤ ਡਿੱਗੀ ਸੀ। ਇਸ ਬਰਾਮਦ ਹੋਈ ਗੱਡੀ ਵਿੱਚੋਂ ਤਿੰਨ ਪੁਰਸ਼ ਅਤੇ ਇਕ ਬੱਚੇ ਦਾ ਕੰਕਾਲ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਇਕ ਗੋਢੇ ਦੀ ਚਪਨੀ ਮਿਲੀ ਹੈ ਅਤੇ ਬਾਕੀ ਲੋਕਾਂ ਦੀਆਂ ਹੱਢੀਆਂ ਮਿਲੀਆਂ ਹਨ। ਬੱਚੇ ਨੇ ਜੋ ਉਸ ਵੇਲੇ ਸ਼ਰਟ ਪਾਈ ਹੋਈ ਸੀ, ਉਹ ਵੀ ਬਰਾਮਦ ਹੋਈ ਹੈ। 26 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਤਰ੍ਹਾਂ ਕੰਕਾਲਾਂ ਦਾ ਮਿਲਣਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪੀੜਤ ਪਰਿਵਾਰ ਲਈ ਇਹ ਖ਼ਬਰ ਬੇਹੱਦ ਦੁੱਖ਼ਦਾਈ ਹੈ। ਪੀੜਤ ਪਰਿਵਾਰ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਤਾਲਪੁਰੀ ਵਿਚ ਬੀਤੇ ਕੱਲ੍ਹ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ: ਪੰਜਾਬ 'ਚ 7 ਦਿਨਾਂ ਲਈ ਵੱਡੀ ਚਿਤਾਵਨੀ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ 'ਚ ਓਰੇਂਜ ਤੇ ਯੈਲੋ ਅਲਰਟ ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News