ਆਵਾਰਾ ਕੁੱਤਿਆਂ ਦਾ ਕਹਿਰ, 4 ਦਰਜ਼ਨ ਮੇਮਣੇ ਮਾਰੇ

Friday, May 29, 2026 - 03:17 AM (IST)

ਆਵਾਰਾ ਕੁੱਤਿਆਂ ਦਾ ਕਹਿਰ, 4 ਦਰਜ਼ਨ ਮੇਮਣੇ ਮਾਰੇ

ਹਲਵਾਰਾ/ਰਾਏਕੋਟ (ਲਾਡੀ, ਭੱਲਾ) - ਹਲਵਾਰਾ ਦੇ ਨਜ਼ਦੀਕੀ ਪਿੰਡ ਲਿੱਤਰਾਂ ਵਿਖੇ ਆਵਾਰਾ ਕੁੱਤਿਆਂ ਵਲੋਂ ਜਾਨਵਰਾਂ ਦੇ ਵਾੜੇ ਵਿਚ ਵੜ੍ਹ ਕੇ ਕਰੀਬ (50) ਮੇਮਣਿਆਂ ਨੂੰ ਮਾਰ ਦੇਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਪਿੰਡ ਲਿੱਤਰਾਂ ਦੇ ਡਰੇਨ ਪੁਲ ਨੇੜੇ ਭੇਡਾਂ-ਬੱਕਰੀਆਂ ਪਾਲਣ ਦਾ ਕੰਮ ਕਰਨ ਵਾਲੇ ਰਾਜੂ ਸਿੰਘ ਪੁੱਤਰ ਜ਼ੋਰਾ ਸਿੰਘ ਨੇ ਦੱਸਿਆ ਕਿ ਉਹ ਵੱਡੀ ਗਿਣਤੀ ਵਿਚ ਭੇਡਾਂ ਅਤੇ ਬੱਕਰੀਆਂ ਪਾਲਦੇ ਹਨ। ਉਨ੍ਹਾਂ ਮੁਤਾਬਕ 27 ਮਈ ਨੂੰ ਸਵੇਰੇ ਕਰੀਬ 11 ਵਜੇ ਉਹ ਆਪਣੇ ਇੱਜੜ ਨੂੰ ਚਾਰਨ ਲਈ ਲੈ ਕੇ ਗਏ ਸਨ, ਜਦਕਿ ਬੱਕਰੀਆਂ ਦੇ ਮੇਮਣੇ ਵਾੜੇ ਵਿਚ ਹੀ ਸਨ।

ਰਾਜੂ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਵਾੜੇ ਵਿਚ ਜਾਨਵਰਾਂ ਦੀ ਨਿਗਰਾਨੀ ਲਈ ਇਕ ਵਿਅਕਤੀ ਹਰ ਸਮੇਂ ਮੌਜੂਦ ਰਹਿੰਦਾ ਹੈ ਪਰ ਬਕਰੀਦ ਮੌਕੇ ਉਹ ਰਿਸ਼ਤੇਦਾਰੀ ਵਿਚ ਮਾਲੇਰਕੋਟਲਾ ਗਿਆ ਹੋਇਆ ਸੀ। ਇਸ ਦੌਰਾਨ ਸ਼ਾਮ ਨੂੰ ਜਦੋਂ ਉਹ ਵਾਪਸ ਵਾੜੇ ਵਿਚ ਪਹੁੰਚੇ ਤਾਂ ਉੱਥੇ 7-8 ਆਵਾਰਾ ਕੁੱਤੇ ਮੌਜੂਦ ਸਨ, ਜਿਨ੍ਹਾਂ ਨੇ ਵਾੜੇ ਵਿਚ ਬੰਨ੍ਹੇ ਮੇਮਣਿਆਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ 48-49 ਮੇਮਣੇ ਮਰੇ ਹਨ, ਜਦਕਿ ਕਈ ਜ਼ਖ਼ਮੀ ਹੋਏ ਹਨ।
 


author

Inder Prajapati

Content Editor

Related News