ਭਾਰਤੀ ਫੌਜ ਦੀ ਪੀ.ਓ.ਕੇ. ''ਚ ਸਟਰਾਈਕ, ਅੱਤਵਾਦੀਆਂ ਦੇ ਲਾਂਚਪੈਡ ਨੂੰ ਬਣਾਇਆ ਨਿਸ਼ਾਨਾ

Thursday, Nov 19, 2020 - 07:44 PM (IST)

ਭਾਰਤੀ ਫੌਜ ਦੀ ਪੀ.ਓ.ਕੇ. ''ਚ ਸਟਰਾਈਕ, ਅੱਤਵਾਦੀਆਂ ਦੇ ਲਾਂਚਪੈਡ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ - ਭਾਰਤ ਦੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਟਰਾਈਕ ਕੀਤੀ ਹੈ। ਭਾਰਤ ਨੇ ਪੀ.ਓ.ਕੇ. 'ਚ ਅੱਤਵਾਦੀਆਂ ਦੇ ਲਾਂਚਪੈਡ 'ਤੇ ਇਹ ਪਿੰਨ ਪੁਆਇੰਟ ਹਮਲੇ ਕੀਤੇ ਹਨ।

ਸਰਕਾਰੀ ਅਤੇ ਫੌਜ ਦੇ ਸੂਤਰਾਂ ਦੇ ਹਵਾਲੇ ਤੋਂ ਵੀਰਵਾਰ ਨੂੰ ਇਹ ਦੱਸਿਆ ਗਿਆ ਹੈ। ਕਿਹਾ ਗਿਆ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਲਗਾਤਾਰ ਜੰਗਬੰਦੀ ਨੂੰ ਤੋੜ ਕੇ ਜ਼ਿਆਦਾ ਤੋਂ ਜ਼ਿਆਦਾ ਅੱਤਵਾਦੀਆਂ ਨੂੰ ਇਸ ਵੱਲ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਰੋਕਣ ਲਈ ਭਾਰਤੀ ਫੌਜ ਵਲੋਂ ਪੀ.ਓ.ਕੇ. 'ਚ ਇਹ ਕਾਰਵਾਈ ਹੋਈ ਹੈ।


author

Inder Prajapati

Content Editor

Related News