ਪਿਤਾ ਨੇ ਖਾਧਾ ਜ਼ਹਿਰ ਤਾਂ ਸਾਹਮਣੇ ਆਈ ਧੀ ਨਾਲ ਹੋਏ ਜਬਰ-ਜ਼ਿਨਾਹ ਦੀ ਕਹਾਣੀ

Friday, Oct 09, 2020 - 10:21 AM (IST)

ਪਿਤਾ ਨੇ ਖਾਧਾ ਜ਼ਹਿਰ ਤਾਂ ਸਾਹਮਣੇ ਆਈ ਧੀ ਨਾਲ ਹੋਏ ਜਬਰ-ਜ਼ਿਨਾਹ ਦੀ ਕਹਾਣੀ

ਬਸਤਰ—ਉੱਤਰ ਪ੍ਰਦੇਸ਼ ਦੇ ਹਾਥਰਸ਼ ਕਾਂਡ ਤੋਂ ਬਾਅਦ ਹੁਣ ਛੱਤਸੀਗੜ੍ਹ ਦੇ ਬਸਤਰ ਇਲਾਕੇ 'ਚ ਵੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਆਦਿਵਾਸੀ ਲੜਕੀ ਨੇ ਆਤਮਹੱਤਿਆ ਦੇ 2 ਮਹੀਨੇ ਬਾਅਦ ਉਸ ਦੇ ਪਿਤਾ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਜਾ ਕੇ ਇਸ ਗੱਲ ਦਾ ਖੁਲਾਸਾ ਹੋਇਆ ਕਿ ਉਸ ਦੀ ਧੀ ਨਾਲ ਜਬਰ-ਜ਼ਿਨਾਹ ਹੋਇਆ ਸੀ। 
ਮਾਮਲਾ ਛੱਤਸੀਗੜ੍ਹ ਦੇ ਕੋਂਡਗਾਂਓਂ ਜ਼ਿਲ੍ਹੇ ਦੇ ਧਰੋਨਾ ਥਾਣਾ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਦਿਵਾਸੀ ਲੜਕੀ ਦੇ ਨਾਲ ਦੋ ਮਹੀਨੇ ਪਹਿਲਾਂ ਕਥਿਤ ਤੌਰ 'ਤੇ 7 ਲੜਕਿਆਂ ਨੇ ਰੇਪ ਕੀਤਾ ਸੀ। ਲੜਕੀ ਉਸ ਸਮੇਂ ਆਪਣੀ ਸਹੇਲੀ ਦੇ ਨਾਲ ਇਕ ਵਿਆਹ ਸਮਾਰੋਹ 'ਚ ਗਈ ਸੀ। ਘਟਨਾ ਤੋਂ ਬਾਅਦ ਲੜਕੀ ਨੇ ਘਰ ਆ ਕੇ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ ਸੀ। 
ਇਸ ਦੇ ਬਾਅਦ ਪਰਿਵਾਰ ਨੇ ਉਸ ਦੀ ਲਾਸ਼ ਨੂੰ ਦਫਨਾ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੀ ਐੱਫ.ਆਰ.ਆਈ. ਦਰਜ ਨਹੀਂ ਹੋਈ ਸੀ ਅਤੇ ਇਸ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਦੇ ਪਿਤਾ ਨੇ 4 ਅਕਤੂਬਰ ਨੂੰ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਉਸ ਦੀ ਧੀ ਦੇ ਨਾਲ ਹੋਏ ਕਥਿਤ ਤੌਰ 'ਤੇ ਜਬਰ ਜ਼ਿਨਾਹ ਦਾ ਖੁਲਾਸਾ ਹੋਇਆ।
ਪਰਿਵਾਰ ਵਾਲਿਆਂ ਨੂੰ ਲੜਕੀ ਦੀ ਮੌਤ ਦੇ ਕੁਝ ਦਿਨ ਬਾਅਦ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਉਸ ਦੇ ਨਾਲ ਜਬਰ-ਜ਼ਿਨਾਹ ਹੋਇਆ ਸੀ। ਉੱਧਰ ਮ੍ਰਿਤਕ ਲੜਕੀ ਦੀ ਸਹੇਲੀ ਨੇ ਦੱਸਿਆ ਕਿ ਵਿਆਹ ਸਮਾਰੋਹ ਦੌਰਾਨ ਕੁਝ ਲੜਕੇ ਉਸ ਦੀ ਸਹੇਲੀ ਨੂੰ ਚੁੱਕ ਕੇ ਜੰਗਲ ਵੱਲ ਲੈ ਗਏ ਸਨ ਅਤੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਉਸ ਨੂੰ ਵਾਪਸ ਵਿਆਹ ਸਮਾਰੋਹ 'ਚ ਛੱਡ ਕੇ ਗਏ।
ਦਫਨਾਈ ਗਈ ਲਾਸ਼ ਨੂੰ 2 ਮਹੀਨੇ ਬਾਅਦ ਬਾਹਰ ਕੱਢਿਆ ਗਿਆ 
ਹੁਣ ਦੋ ਮਹੀਨੇ ਬਾਅਦ ਪੁਲਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬਸਤਰ ਆਈ.ਜੀ. ਸੰਦਰਰਾਜ ਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਕੇਸ ਦਰਜ ਕਰਕੇ 7 'ਚੋਂ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ 2 ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Aarti dhillon

Content Editor

Related News