ਪੇਟ ਖਰਾਬ ਹੋਣ ਨਾਲ ਬੱਚੇ ਨੂੰ ਹੋ ਸਕਦੀ ਹੈ ਗੰਭੀਰ ਬੀਮਾਰੀ

Sunday, Nov 10, 2019 - 09:46 PM (IST)

ਨਵੀਂ ਦਿੱਲੀ (ਇੰਟ.)— ਬੱਚੇ ਨੂੰ ਸਹੀ ਤਰ੍ਹਾਂ ਪੋਟੀ ਨਾ ਆਉਣਾ ਜਾਂ ਬਹੁਤ ਦਿਨਾਂ ਤੱਕ ਪੇਟ ਖਰਾਬ ਰਹਿਣ ਨਾਲ ਯੂਰੀਆ ਸਾਈਕਲ ਡਿਸਆਰਡਰ (ਯੂ. ਐੱਸ. ਡੀ.) ਦਾ ਖਤਰਾ ਵਧ ਜਾਂਦਾ ਹੈ। ਗੰਭੀਰ ਯੂ.ਐੱਸ.ਡੀ. ਵਾਲੇ ਬੱਚਿਆਂ 'ਚ ਇਸ ਦੇ ਲੱਛਣ ਜਨਮ ਦੇ ਪਹਿਲੇ 24 ਘੰਟਿਆਂ ਅੰਦਰ ਵਿਕਸਿਤ ਹੁੰਦੇ ਹਨ। ਹਰ ਇਨਸਾਨ 'ਚ ਯੂਰਿਨ ਦੇ ਬਾਹਰ ਆਉਣ ਦਾ ਵੀ ਇਕ ਚੱਕਰ ਹੁੰਦਾ ਹੈ। ਜਨਮ ਦੇ ਬਾਅਦ ਤੋਂ ਹੀ ਬੱਚਿਆਂ 'ਚ ਯੂਰਿਨ ਦੇ ਬਾਹਰ ਆਉਣ ਦਾ ਇਕ ਚੱਕਰ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਸ ਬੀਮਾਰੀ ਦੇ ਤਹਿਤ ਜਦੋਂ ਬੱਚਾ ਪ੍ਰੋਟੀਨ ਖਾਂਦਾ ਹੈ ਤਾਂ ਉਸ ਦਾ ਸਰੀਰ ਉਸ ਨੂੰ ਐਮੀਨੋ ਐਸਿਡ 'ਚ ਬਦਲ ਦਿੰਦਾ ਹੈ, ਬਾਕੀ ਨਾਈਟ੍ਰੋਜਨ ਪ੍ਰਾਡਕਟਸ ਦੇ ਰੂਪ 'ਚ ਬਦਲ ਜਾਂਦੇ ਹਨ। ਜਿਸ ਨੂੰ ਉਹ ਮਲ ਦੇ ਰੂਪ 'ਚ ਬਾਹਰ ਕੱਢ ਦਿੰਦੇ ਹਨ। ਇਸ ਪ੍ਰਕਿਰਿਆ 'ਚ ਲਿਵਰ ਨਾਈਟ੍ਰੋਜਨ ਨੂੰ ਯੂਰੀਆ 'ਚ ਬਦਲਣ ਲਈ ਕਈ ਐਨਜ਼ਾਈਮਜ਼ ਦੀ ਸਪਲਾਈ ਕਰਦਾ ਹੈ, ਜੋ ਬਾਅਦ 'ਚ ਮਲ-ਮੂਤਰ ਦੇ ਰੂਪ 'ਚ ਸਰੀਰ 'ਚੋਂ ਬਾਹਰ ਨਿਕਲ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਯੂਰੀਆ ਚੱਕਰ ਕਿਹਾ ਜਾਂਦਾ ਹੈ।

ਕੋਮਾ 'ਚ ਵੀ ਜਾ ਸਕਦਾ ਹੈ ਬੱਚਾ
ਜੇਕਰ ਬੱਚੇ ਨੂੰ ਯੂਰੀਆ ਚੱਕਰ ਦਾ ਦੋਸ਼ ਹੈ ਤਾਂ ਉਸ ਦਾ ਲਿਵਰ ਯੂਰੀਆ ਸਾਈਕਲ ਦੀਆਂ ਲੋੜਾਂ ਦੇ ਹਿਸਾਬ ਨਾਲ ਕੰਮ ਨਹੀਂ ਕਰਦਾ। ਇਸ ਤਰ੍ਹਾਂ ਨਾਲ ਜਦੋਂ ਬੱਚੇ ਦਾ ਸਰੀਰ ਨਾਈਟ੍ਰੋਜਨ, ਅਮੋਨੀਆ ਨੂੰ ਬਾਹਰ ਨਹੀਂ ਕੱਢਦਾ ਤਾਂ ਇਸ ਦੇ ਹਾਨੀਕਾਰਕ ਪਦਾਰਥ ਖੂਨ 'ਚ ਮਿਲ ਜਾਂਦੇ ਹਨ। ਇਹ ਪਦਾਰਥ ਖੂਨ ਨਾਲ ਸਰਕੁਲੇਟ ਹੋਣ ਕਰਕੇ ਇਹ ਹਾਨੀਕਾਰਕ ਪਦਾਰਥ ਦਿਮਾਗੀ ਨੁਕਸਾਨ ਦਾ ਕਾਰਣ ਬਣ ਸਕਦੇ ਹਨ, ਜਿਸ ਨਾਲ ਬੱਚਾ ਕੋਮਾ 'ਚ ਵੀ ਜਾ ਸਕਦਾ ਹੈ। ਇਸ ਉਮਰ ਤੋਂ ਪਹਿਲਾਂ ਬੱਚਿਆਂ ਨੂੰ ਘਰ 'ਚ ਇਕੱਲਿਆਂ ਨਾ ਛੱਡੋ।

ਕਾਰਣ
* ਸਰੀਰ 'ਚ ਓ. ਟੀ. ਸੀ., ਏ. ਐੱਸ. ਡੀ. ਅਤੇ ਏ. ਐੱਲ. ਡੀ. ਘੱਟ ਹੋਣਾ।
* ਮਾਤਾ-ਪਿਤਾ ਤੋਂ ਡਿਫੈਕਟਿਵ ਜੀਨ ਦਾ ਬੱਚੇ 'ਚ ਟ੍ਰਾਂਸਫਰ ਹੋਣਾ।
* ਜ਼ਿਆਦਾ ਪ੍ਰੋਟੀਨ ਹੋਣਾ।
* ਜਨਮ ਤੋਂ ਲਿਵਰ ਖਰਾਬ ਹੋਣਾ।

ਲੱਛਣ
* ਖਾਣ-ਪੀਣ ਦੀਆਂ ਚੀਜ਼ਾਂ ਨੂੰ ਪਸੰਦ ਨਾ ਕਰਨਾ।
* ਵਾਰ-ਵਾਰ ਉਲਟੀ ਆਉਣਾ।
* ਮਾਨਸਿਕ ਵਹਿਮ।
* ਜ਼ਿਆਦਾ ਸੁੱਤੇ ਰਹਿਣਾ।
* ਬੇਹੋਸ਼ੀ ਦੀ ਹਾਲਤ।

ਇਲਾਜ
ਬੱਚੇ ਨੂੰ ਪ੍ਰੋਟੀਨ ਭਰਪੂਰ ਖਾਧ ਪਦਾਰਥਾਂ ਨੂੰ ਦੇਣ ਤੋਂ ਪ੍ਰਹੇਜ਼ ਕਰ ਕੇ ਅਤੇ ਕੁਝ ਕੈਲੋਰੀ ਵਾਲੇ ਆਹਾਰ ਜ਼ਿਆਦਾ ਦੇਣ ਨਾਲ ਯੂਰੀਆ ਸਾਈਕਲ ਡਿਸਆਰਡਰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਬੱਚੇ ਨੂੰ 6 ਮਹੀਨਿਆਂ ਦਾ ਹੋਣ ਪਿੱਛੋਂ ਹੀ ਫਲ ਅਤੇ ਸਬਜ਼ੀਆਂ ਨੂੰ ਕਿਸੇ ਨਾ ਕਿਸੇ ਰੂਪ 'ਚ ਦਿਓ।


Baljit Singh

Content Editor

Related News