ਜੇਕਰ ਤੁਸੀਂ ਵੀ ਵਰਤਦੇ ਹੋ ATM ਤਾਂ ਹੋ ਜਾਓ ਸਾਵਧਾਨ ! ਤੁਹਾਡੇ ਨਾਲ ਵੀ ਨਾ ਹੋ ਜਾਵੇ ਜੋ ਇਸ ਬਜ਼ੁਰਗ ਨਾਲ ਹੋਈ
Monday, Nov 18, 2024 - 05:28 AM (IST)
ਮੋਗਾ (ਕਸ਼ਿਸ਼)- ਮੋਗਾ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਿਹਾਲ ਸਿੰਘ ਵਾਲਾ ਵਿਖੇ ਇਕ ਬਜ਼ੁਰਗ ਵਿਅਕਤੀ ਨਾਲ ਪੈਸੇ ਕਢਵਾਉਣ ਸਮੇਂ ਏ.ਟੀ.ਐੱਮ. ਕਾਰਡ ਬਦਲ ਕੇ ਨਾਲ ਹੀ ਖੜ੍ਹੇ ਵਿਅਕਤੀ ਨੇ ਹਜ਼ਾਰਾਂ ਰੁਪਏ ਦੀ ਠੱਗੀ ਮਾਰ ਲਈ ਹੈ।
ਉਕਤ ਬਜ਼ੁਰਗ ਵਿਅਕਤੀ ਨਿਹਾਲ ਸਿੰਘ ਵਾਲਾ ਦੇ ਇਕ ਏ.ਟੀ.ਐੱਮ. 'ਚ ਪੈਸੇ ਕਢਵਾਉਣ ਲਈ ਗਿਆ ਸੀ, ਪਰ ਇਸ ਦੌਰਾਨ ਉੱਥੇ ਖੜ੍ਹੇ ਇਕ ਸ਼ਾਤਰ ਵਿਅਕਤੀ ਨੇ ਮਦਦ ਕਰਨ ਦੇ ਬਹਾਨੇ ਬਜ਼ੁਰਗ ਦਾ ਏ.ਟੀ.ਐੱਮ. ਕਾਰਡ ਬਦਲ ਦਿੱਤਾ ਤੇ ਇਸ ਮਗਰੋਂ ਧੋਖੇ ਨਾਲ ਵੱਖ-ਵੱਖ ਥਾਵਾਂ ਤੋਂ ਏ.ਟੀ.ਐੱਮ. ਰਾਹੀਂ 90 ਹਜ਼ਾਰ ਰੁਪਏ ਕਢਵਾ ਲਏ। ਇਸ ਠੱਗੀ ਦਾ ਉਸ ਬਜ਼ੁਰਗ ਨੂੰ ਘਰ ਪਹੁੰਚਣ 'ਤੇ ਫ਼ੋਨ 'ਤੇ ਆਏ ਮੈਸੇਜ ਦੇਖ ਕੇ ਪਤਾ ਲੱਗਾ ਕਿ ਉਸ ਦੇ ਏ.ਟੀ.ਐੱਮ. ਰਾਹੀਂ ਪੈਸੇ ਕਢਵਾਏ ਗਏ ਹਨ।
ਇਸ ਮਾਮਲੇ ਬਾਰੇ ਉਨ੍ਹਾਂ ਦੀ ਲੜਕੀ ਨੇ ਤੁਰੰਤ ਸਾਈਬਰ ਕ੍ਰਾਈਮ ਦੀ ਹੈਲਪਲਾਈਨ ਨੰਬਰ 1930 'ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਤੇ ਨਾਲ ਹੀ ਬੈਂਕ ਦੀ ਰਿਪੋਰਟ ਵੀ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ 18 ਨਵੰਬਰ ਨੂੰ 'ਨੋ ਵਰਕ ਡੇ' ਮਨਾਉਣ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e