ਤਮਿਲਨਾਡੂ ਦੇ ਮੰਦਰ ’ਚੋਂ ਚੋਰੀ ਹੋਈ ਮੂਰਤੀ, 23 ਸਾਲ ਬਾਅਦ ਅਮਰੀਕਾ ’ਚ ਹੋਣ ਦਾ ਪਤਾ ਲੱਗਾ
Saturday, Aug 19, 2023 - 12:20 PM (IST)
ਚੇਨਈ (ਭਾਸ਼ਾ)- ਤਮਿਲਨਾਡੂ ਦੇ ਕੱਲਾਕੁਰਿਚੀ ਜ਼ਿਲੇ ਦੇ ਥਾਚੂਰ ਪਿੰਡ ’ਚ ਪੱਲਵ ਕਾਲ ਤੋਂ ਬਾਅਦ ਦੇ ਮੰਦਰ ’ਚੋਂ ਚੋਰੀ ਭਗਵਾਨ ਮੁਰੁਗਨ ਦੀ ਇਕ ਮੂਰਤੀ ਦਾ 23 ਸਾਲ ਬਾਅਦ ਅਮਰੀਕਾ ’ਚ ਪਤਾ ਲਾਇਆ ਗਿਆ। ਸੂਬੇ ਦੇ ਅਪਰਾਧ ਜਾਂਚ ਵਿਭਾਗ (ਸੀ. ਆਈ. ਡੀ.) ਦੀ ਮੂਰਤੀ ਸ਼ਾਖਾ ਦੇ ਡੀ. ਜੀ. ਪੀ. ਸ਼ੈਲੇਸ਼ ਕੁਮਾਰ ਯਾਦਵ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਅਮਰੀਕਾ ਦੀ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਸ (ਐੱਚ. ਐੱਸ. ਆਈ.) ਦੇ ਕੋਲ ਉਪਲੱਬਧ ਮੂਰਤੀਆਂ ਦੀ ਇਕ ਸੂਚੀ ਤੋਂ ਇਸ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ : ਕੁੱਤਿਆਂ ਦੇ ਜਨਮ ਦਿਨ 'ਤੇ ਪੂਰੇ ਪਿੰਡ ਨੂੰ ਦਿੱਤੀ ਦਾਵਤ, ਜਾਇਦਾਦ ਵੀ ਇਨ੍ਹਾਂ ਦੇ ਨਾਂ ਕਰਨ ਦਾ ਐਲਾਨ
ਥਾਚੂਰ ਪਿੰਡ ਦੇ ਪੇਰਿਆਸਾਮੀ ਉਦਈਯਾਰ ਨੇ 3 ਅਗਸਤ ਨੂੰ ਪੁਲਸ ਦੀ ਮੂਰਤੀ ਸ਼ਾਖਾ ’ਚ ਸ਼ਿਕਾਇਤ ਕਰਦਿਆਂ ਦਾਅਵਾ ਕੀਤਾ ਸੀ ਕਿ ਥਾਚੂਰ ਪਿੰਡ ’ਚ 7ਵੀਂ ਜਾਂ 8ਵੀਂ ਸ਼ਤਾਬਦੀ ਯਾਨੀ ਪੱਲਵ ਯੁੱਗ ਤੋਂ ਬਾਅਦ ਦੇ ਮੰਦਰ ’ਚੋਂ ਸਾਲ 2000 ’ਚ ਭਗਵਾਨ ਮੁਰੁਗਨ ਦੀ ਮੂਰਤੀ ਚੋਰੀ ਹੋ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੰਦਰ ਨੂੰ ਮਲਿਕ ਕਪੂਰ ਅਤੇ ਮੁਗਲ ਰਾਜਿਆਂ ਵੱਲੋਂ ਕੀਤੇ ਗਏ ਵਿਦੇਸ਼ੀ ਹਮਲਿਆਂ ’ਚ ਨਸ਼ਟ ਕਰ ਦਿੱਤਾ ਗਿਆ ਸੀ ਪਰ ਬਾਅਦ ’ਚ ਇਸ ਦਾ ਮੁੜ-ਨਿਰਮਾਣ ਕੀਤਾ ਗਿਆ। ਮੰਦਰ ’ਚ ਦੇਵਤਿਆਂ ਦੀਆਂ 13 ਪੱਥਰ ਦੀਆਂ ਮੂਰਤੀਆਂ ਸਨ ਅਤੇ ਸ਼ਰਧਾਲੂਆਂ ਨੇ ਸਾਲ 1998 ਤੋਂ ਉਨ੍ਹਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੀ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8