ਡਿਜੀਟਲ ਅਰੈਸਟ ਕਰ ਕੇ ਖਾਤਿਆਂ ’ਚੋਂ ਕਮਾਈ ਉਡਾਉਣ ਵਾਲੇ ਗ੍ਰਿਫਤਾਰ

Friday, Nov 22, 2024 - 12:00 AM (IST)

ਡਿਜੀਟਲ ਅਰੈਸਟ ਕਰ ਕੇ ਖਾਤਿਆਂ ’ਚੋਂ ਕਮਾਈ ਉਡਾਉਣ ਵਾਲੇ ਗ੍ਰਿਫਤਾਰ

ਨਵੀਂ ਦਿੱਲੀ- ਸਾਈਬਰ ਥਾਣਾ ਪੁਲਸ ਨੇ ਦੇਸ਼ ਭਰ ਵਿਚ ਚੱਲ ਰਹੇ ਡਿਜੀਟਲ ਅਰੈਸਟ ਸਿੰਡੀਕੇ ਨਾਲ ਜੁੜੇ 3 ਜਾਅਲਸਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨੋਂ ਦੇਸ਼ ਭਰ ਦੇ ਲੋਕਾਂ ਨੂੰ ਫਰਜ਼ੀ ਕਾਲ ਕਰ ਕੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਆਰਥਿਕ ਅਪਰਾਧ ਵਿਚ ਸ਼ਾਮਲ ਹੋਣ ਨੂੰ ਲੈ ਕੇ ਡਰਾਉਂਦੇ ਸਨ ਅਤੇ ਗੱਲਾਂ ਵਿਚ ਫਸਾ ਕੇ ਘੰਟਿਆਂਬੱਧੀ ਰੋਕੀ ਰੱਖਦੇ ਸਨ।

ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਤਹਿਸੀਲ ਅਹਿਮਦ, ਅਮਨ ਸ਼ਰਮਾ ਤੇ ਧਰਮੇਸ਼ ਚੰਦੂ ਲਾਲ ਸੋਨੀ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਸ਼ਾਮਲੀ, ਦਿੱਲੀ ਦੇ ਮਹਾਵੀਰ ਨਗਰ ਤੇ ਗੁਜਰਾਤ ਦੇ ਰਾਜਕੋਟ ਦੇ ਰਹਿਣ ਵਾਲੇ ਹਨ।


author

Rakesh

Content Editor

Related News