ਸਵੇਰੇ-ਸਵੇਰੇ ਵੱਡਾ ਐਨਕਾਊਂਟਰ, STF ਨੇ ਮੁਕਾਬਲੇ ''ਚ ਢੇਰ ਕੀਤਾ ਖ਼ਤਰਨਾਕ ਸ਼ਾਰਪ ਸ਼ੂਟਰ
Monday, Jul 14, 2025 - 11:01 AM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਸੋਮਵਾਰ ਨੂੰ ਮੁਜ਼ੱਫਰਨਗਰ ਜ਼ਿਲ੍ਹੇ 'ਚ ਇੱਕ ਮੁਕਾਬਲੇ ਦੌਰਾਨ ਖਤਰਨਾਕ ਮਾਫੀਆ ਸੰਜੀਵ ਜੀਵਾ ਗੈਂਗ ਦੇ ਇੱਕ ਸ਼ਾਰਪ ਸ਼ੂਟਰ ਨੂੰ ਮਾਰ ਦਿੱਤਾ। ਪੁਲਸ ਦੇ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ/ਐਸਟੀਐਫ) ਅਮਿਤਾਭ ਯਸ਼ ਨੇ ਲਖਨਊ 'ਚ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਐੱਸਟੀਐੱਫ ਦੀ ਮੇਰਠ ਯੂਨਿਟ ਦੀ ਟੀਮ ਨੇ ਅੱਜ ਸਵੇਰੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਛਪਰ ਥਾਣਾ ਖੇਤਰ 'ਚ ਇੱਕ ਮੁਕਾਬਲੇ ਤੋਂ ਬਾਅਦ ਸ਼ਾਹਰੁਖ ਪਠਾਨ, ਜੋ ਕਿ ਮੁਜ਼ੱਫਰਨਗਰ ਦੇ ਖਾਲਾਪਰ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ... 14, 15, 16, 17 ਤੇ 18 ਤਾਰੀਖ਼ ਲਈ ਹੋਈ ਵੱਡੀ ਭਵਿੱਖਬਾਣੀ ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ Alert
ਉਨ੍ਹਾਂ ਦੱਸਿਆ ਕਿ ਪਠਾਨ ਮੁਕਾਬਲੇ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਯਸ਼ ਦੇ ਅਨੁਸਾਰ ਪਠਾਨ ਸੰਜੀਵ ਜੀਵਾ ਗੈਂਗ ਦਾ ਸ਼ਾਰਪ ਸ਼ੂਟਰ ਸੀ। ਲਗਭਗ ਦੋ ਸਾਲ ਪਹਿਲਾਂ ਸੰਜੀਵ ਜੀਵਾ ਨੂੰ ਲਖਨਊ ਵਿੱਚ ਇੱਕ ਸੁਣਵਾਈ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ...ਅਧਿਆਪਕਾਂ ਦੀ ਨਿਕਲੀ ਬੰਪਰ ਭਰਤੀ,ਮਿਲੇਗੀ ਮੋਟੀ ਤਨਖਾਹ
ਐਸਟੀਐਫ ਦੇ ਅਨੁਸਾਰ ਸ਼ਾਹਰੁਖ ਪਠਾਨ ਤੋਂ .30 ਐਮਐਮ ਪਿਸਤੌਲ ਬੇਰੇਟਾ, .32 ਐਮਐਮ ਰਿਵਾਲਵਰ ਆਰਡੀਨੈਂਸ, 9 ਐਮਐਮ ਦੇਸੀ ਪਿਸਤੌਲ, ਬਿਨਾਂ ਨੰਬਰ ਪਲੇਟ ਵਾਲੀ ਇੱਕ ਕਾਰ ਅਤੇ 65 ਕਾਰਤੂਸ ਬਰਾਮਦ ਕੀਤੇ ਗਏ ਹਨ। ਪਠਾਨ ਵਿਰੁੱਧ ਮੁਜ਼ੱਫਰਨਗਰ, ਸੰਭਲ ਅਤੇ ਹਰਿਦੁਆਰ ਵਿੱਚ ਕਤਲ ਤੇ ਜਬਰੀ ਵਸੂਲੀ ਦੇ ਛੇ ਤੋਂ ਵੱਧ ਮਾਮਲੇ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8