ਮੁਖਤਾਰ ਅੰਸਾਰੀ ਐਂਬੁਲੈਂਸ ਮਾਮਲੇ ''ਚ STF ਨੂੰ ਵੱਡੀ ਸਫਲਤਾ, ਡਰਾਈਵਰ ਸਲੀਮ ਲਖਨਊ ਤੋਂ ਗ੍ਰਿਫਤਾਰ
Wednesday, Jun 30, 2021 - 04:55 AM (IST)
ਲਖਨਊ - ਮੁਖਤਾਰ ਅੰਸਾਰੀ ਐਂਬੁਲੈਂਸ ਮਾਮਲੇ ਵਿੱਚ ਐੱਸ.ਟੀ.ਐੱਫ. ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਐੱਸ.ਟੀ.ਐੱਫ. ਨੇ ਐਂਬੁਲੈਂਸ ਦੇ ਡਰਾਈਵਰ ਸਲੀਮ ਨੂੰ ਮੰਗਲਵਾਰ ਸ਼ਾਮ ਇੱਕ ਮੁਕਾਬਲੇ ਦੌਰਾਨ ਲਖਨਊ ਤੋਂ ਗ੍ਰਿਫਤਾਰ ਕਰ ਲਿਆ। ਐੱਸ.ਟੀ.ਐੱਫ. ਦੀ ਟੀਮ ਦੀ ਪੁੱਛਗਿੱਛ ਵਿੱਚ ਸਲੀਮ ਨੇ ਮੁਖਤਾਰ ਨਾਲ ਕਰੀਬੀ ਹੋਣ ਦਾ ਖੁਲਾਸਾ ਕੀਤਾ ਨਾਲ ਹੀ ਲੰਬੇ ਸਮੇਂ ਤੋਂ ਉਸ ਦੇ ਗਿਰੋਹ ਦਾ ਹਿੱਸਾ ਹੋਣ ਦੀ ਗੱਲ ਵੀ ਸਵੀਕਾਰ ਕੀਤੀ। ਪੁਲਸ ਵਲੋਂ ਬਾਰਾਬੰਕੀ ਵਿੱਚ ਦਰਜ ਕੇਸ ਵਿੱਚ ਮੁਖਤਾਰ ਦੇ ਡਰਾਈਵਰ ਸਲੀਮ, ਸੁਰੇਂਦਰ ਦੇ ਨਾਲ ਉਸਦੇ ਖਾਸ ਗੁਰਗੇ ਅਫਰੋਜ ਸਮੇਤ 10 ਲੋਕ ਨਾਮਜ਼ਦ ਹਨ। ਇਸ ਦੌਰਾਨ ਸਲੀਮ ਅਤੇ ਸੁਰੇਂਦਰ ਹੀ ਮੁਖਤਾਰ ਦੀ ਗੱਡੀ ਚਲਾਉਂਦੇ ਸਨ।
ਇਹ ਵੀ ਪੜ੍ਹੋ- ਗੂਗਲ ਅਤੇ ਫੇਸਬੁੱਕ ਨੂੰ ਸੰਸਦੀ ਕਮੇਟੀ ਦਾ ਸਖ਼ਤ ਸੁਨੇਹਾ, ਨਵੇਂ IT ਨਿਯਮਾਂ ਦਾ ਕਰਣਾ ਹੋਵੇਗਾ ਪਾਲਣ
ਗਾਜ਼ੀਪੁਰ ਦੇ ਮੁਹੰਮਦਾਬਾਦ ਥਾਣਾ ਖੇਤਰ ਦੇ ਮੰਗਲ ਬਾਜ਼ਾਰ ਵਾਰਡ ਨੰ 12, ਯੁਸੂਫਪੁਰ ਨਿਵਾਸੀ ਸਲੀਮ ਪੁੱਤਰ ਸਵ. ਬਦਰੂੱਦੀਨ ਮਊ ਵਿਧਾਇਕ ਮੁਖਤਾਰ ਅੰਸਾਰੀ ਦਾ ਬੇਹੱਦ ਕਰੀਬੀ ਹੈ। ਮੁਖਤਾਰ ਅੰਸਾਰੀ ਗੈਂਗ ਦਾ ਸਰਗਰਮ ਮੈਂਬਰ ਅਤੇ ਉਸਦੀ ਐਂਬੁਲੈਂਸ ਦਾ ਡਰਾਈਵਰ ਸਲੀਮ ਨੂੰ ਮੰਗਲਵਾਰ ਸ਼ਾਮ ਵਾਰਾਣਸੀ ਦੀ ਐੱਸ.ਟੀ.ਐੱਫ. ਟੀਮ ਨੇ ਲਖਨਊ ਵਿੱਚ ਪਾਈਨੀਅਰ ਸਕੂਲ ਦੇ ਕੋਲ ਥਾਣਾ ਖੇਤਰ ਜਾਨਕੀਪੁਰਮ ਤੋਂ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ- ਇਸ ਸੂਬੇ 'ਚ ਕੋਰੋਨਾ ਨਾਲ ਮੌਤਾਂ 'ਤੇ ਪਰਿਵਾਰ ਨੂੰ ਮਿਲਣਗੇ ਚਾਰ ਲੱਖ, ਸਰਕਾਰ ਨੇ ਜਾਰੀ ਕੀਤਾ ਹੁਕਮ
ਐੱਸ.ਟੀ.ਐੱਫ. ਦੀ ਪੁੱਛਗਿੱਛ 'ਤੇ ਸਲੀਮ ਨੇ ਦੱਸਿਆ ਕਿ ਲੱਗਭੱਗ 20 ਸਾਲਾਂ ਤੋਂ ਮੁਖਤਾਰ ਅੰਸਾਰੀ ਦੇ ਨਾਲ ਜੁੜਿਆ ਹਾਂ। ਇਸ ਤੋਂ ਪਹਿਲਾਂ ਮੁਖਤਾਰ ਅੰਸਾਰੀ ਦੇ ਚਚੇਰੇ ਸਹੁਰੇ ਅਤੇ ਨੰਦ ਕਿਸ਼ੋਰ ਰੂੰਗਟਾ ਅਗਵਾ ਵਿੱਚ ਲੋੜੀਂਦੇ ਅਤਾਉੱਰਹਮਾਨ ਉਰਫ ਬਾਬੂ ਦੀ ਕਾਰ ਚਲਾਉਂਦਾ ਸੀ। ਮੇਰੇ ਇਲਾਵਾ ਫਿਰੋਜ਼, ਸੁਰੇਂਦਰ ਸ਼ਰਮਾ ਅਤੇ ਰਮੇਸ਼ ਵੀ ਮੁਖਤਾਰ ਦੇ ਚਾਲਕ ਹਨ। ਮੁਖਤਾਰ ਅੰਸਾਰੀ ਗਿਰੋਹ ਦੇ ਡਰਾਈਵਰ ਸਲੀਮ 'ਤੇ ਪੁਲਸ ਨੇ 25 ਹਜ਼ਾਰ ਦਾ ਇਨਾਮ ਵੀ ਐਲਾਨਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।