ਪਲਾਸਟਿਕ ਬੈਨ ਤੋਂ ਬਾਅਦ ਸਟੀਲ ਦੇ ਲੰਚ ਬਾਕਸ 'ਚ ਫੂਡ ਡਿਲੀਵਰੀ
Tuesday, Jun 26, 2018 - 04:53 PM (IST)

ਮਹਾਰਾਸ਼ਟਰ—ਮਹਾਰਾਸ਼ਟਰ 'ਚ ਪਲਾਸਟਿਕ ਬੈਨ ਦੇ ਫੈਸਲੇ ਤੋਂ ਬਾਅਦ ਸੰਚਾਲਕਾਂ ਅਤੇ ਫੂਡ ਡਿਲੀਵਰੀ ਕੰਪਨੀਆਂ ਨੇ ਵੀ ਪਲਾਸਟਿਕ 'ਚ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਪੂਣੇ 'ਚ ਇਕ ਰੈਸਟੋਰੈਂਟ ਨੇ ਇਸ ਦਾ ਉਪਾਅ ਖੋਜਦੇ ਹੋਏ ਸਟੀਲ ਦੇ ਲੰਚ ਬਾਕਸ ਰਾਹੀਂ ਫੂਡ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਰੈਸਟੋਰੈਂਟ ਡਿਲੀਵਰੀ ਤੋਂ ਬਾਅਦ ਉਪਭੋਗਤਾਵਾਂ ਤੋਂ ਟਿਫ਼ਨ ਵਾਪਸੀ ਲਈ ਵੀ ਕਹਿ ਰਹੇ ਹਨ। ਇਸ ਲਈ ਉਪਭੋਤਾ ਤੋਂ 200 ਰੁਪਏ ਜਮਾ ਕਰਵਾਏ ਜਾ ਰਹੇ ਹਨ। ਟਿਫ਼ਨ ਵਾਪਸ ਕਰਨ 'ਤੇ ਪੈਸੇ ਵਾਪਸ ਦਿੱਤੇ ਜਾਂਦੇ ਹਨ।
A restaurant in Pune has started delivering food in steel lunch boxes after plastic ban in Maharashtra, customers are asked to return boxes after delivery. Those who order 'take away' food at the restaurant are asked to deposit Rs 200 which will be reimbursed on returning the box pic.twitter.com/iufjyxwKqJ
— ANI (@ANI) June 25, 2018
ਇਕ ਹੋਟਲ ਦੇ ਮਾਲਕ ਨੇ ਕਿਹਾ ਕਿ ਵਾਤਾਵਰਣ ਦੇ ਹਿੱਤ 'ਚ ਲਏ ਗਏ ਸਰਕਾਰ ਦੇ ਫੈਸਲੇ ਦਾ ਅਸੀਂ ਸੁਆਗਤ ਕਰਦੇ ਹਾਂ ਪਰ ਸਰਕਾਰ ਨੂੰ ਇਸ ਦੀ ਚੋਣ ਕਰਨ ਲਈ ਸਾਨੂੰ ਕੁਝ ਸਮਾਂ ਦੇਣਾ ਚਾਹੀਦਾ ਸੀ। ਡਿਲੀਵਰੀ ਦੀ ਚੋਣ ਦੀ ਕਮੀ ਦੇ ਚਲਦੇ ਕਈ ਫੂਡ ਡਿਲੀਵਰੀ ਕਰਨ ਵਾਲੀਆਂ ਕੰਪਨੀਆਂ ਨੇ ਫਿਲਹਾਲ ਆਪਣਾ ਕੰਮ ਬੰਦ ਕਰ ਦਿੱਤਾ ਹੈ। ਫੂਡ ਡਿਲੀਵਰੀ ਸਰਵਿਸ ਬੰਦ ਹੋ ਜਾਣ ਨਾਲ ਗਾਹਕਾਂ ਨੂੰ ਵੀ ਅਸੂਵਿਧਾ ਹੋ ਰਹੀ ਹੈ। ਇਹ ਕੰਪਨੀਆਂ ਹੁਣ ਫੂਡ ਡਿਲੀਵਰੀ ਦੀਆਂ ਚੋਣਾਂ ਦੀ ਭਾਲ ਕਰ ਰਹੀਆਂ ਹਨ।