ਗੁਰਦਾਸਪੁਰ ''ਚ ਸੱਪਾਂ ਦੇ ਡੰਗਣ ਦਾ ਕਹਿਰ ਜਾਰੀ, ਹੈਰਾਨ ਕਰੇਗਾ ਅੰਕੜਾ

Thursday, Sep 11, 2025 - 05:57 PM (IST)

ਗੁਰਦਾਸਪੁਰ ''ਚ ਸੱਪਾਂ ਦੇ ਡੰਗਣ ਦਾ ਕਹਿਰ ਜਾਰੀ, ਹੈਰਾਨ ਕਰੇਗਾ ਅੰਕੜਾ

ਗੁਰਦਾਸਪੁਰ (ਵਿਨੋਦ)-ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਬੀਮਾਰੀਆਂ ਦੇ ਨਾਲ -ਨਾਲ ਹੁਣ ਸੱਪ ਦੇ ਕੱਟਣ ਦੇ ਮਾਮਲੇ ਵੀ ਲਗਾਤਾਰ ਵੱਧਦੇ ਜਾ ਰਹੇ ਹਨ। ਗੁਰਦਾਸਪੁਰ ਜ਼ਿਲ੍ਹੇ ਅੰਦਰ ਸੱਪ ਦੇ ਕੱਟਣ ਦੇ ਹੁਣ ਤੱਕ 37 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੰਨਾਂ ਵਿੱਚੋਂ ਜ਼ਿਆਦਾ ਮਾਮਲੇ ਹੜ੍ਹ ਪ੍ਰਭਾਵਿਤ ਇਲਾਕੇ ਨਾਲ ਸੰਬੰਧਿਤ ਹਨ। ਇਨ੍ਹਾਂ ਸਾਰੇ ਮਰੀਜ਼ਾਂ ਦਾ ਸਫ਼ਲ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਇਹ ਠੀਕ ਹੋ ਕੇ ਆਪਣੇ ਘਰਾਂ ਅੰਦਰ ਜਾ ਚੁੱਕੇ ਹਨ। ਫਿਰ ਵੀ ਇਨ੍ਹਾਂ ਇਲਾਕਿਆਂ ਅੰਦਰ ਅਜੇ ਸੱਪਾਂ ਦਾ ਕਹਿਰ ਜਾਰੀ ਹੈ

ਇਹ ਵੀ ਪੜ੍ਹੋ-  ਪੰਜਾਬ ਸ਼ਰਮਸਾਰ: 4 ਸਾਲਾਂ ਤੋਂ ਹੀ ਪਿਓ ਧੀ ਦੀ ਰੋਲਦਾ ਰਿਹਾ ਪੱਤ, ਖ਼ਬਰ ਪੜ੍ਹ ਖੜ੍ਹੇ ਹੋ ਜਾਣਗੇ ਰੌਂਗਟੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਿਲ ਸਰਜਨ ਗੁਰਦਾਸਪੁਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਕਲਾਨੌਰ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ ਅਤੇ ਇਸ ਇਲਾਕੇ ਵਿੱਚੋਂ ਸੱਪ ਦੇ ਕੱਟਣ ਦੇ 24 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 6 ਮਾਮਲੇ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਵਿੱਚ 1 ਮਾਮਲਾ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਇਹ 31 ਮਾਮਲੇ ਸਿਰਫ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਸਾਹਮਣੇ ਆਏ ਹਨ ਅਤੇ 6 ਹੋਰ ਮਾਮਲੇ ਵੱਖ ਵੱਖ ਇਲਾਕਿਆਂ ਤੋਂ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਦਾ ਸਫਲ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸੱਪ ਡੰਗਣ ਤੋਂ ਬਾਅਦ ਜੋ ਇੰਜੈਕਸ਼ਨ ਐਂਟੀ ਵੈਨਮ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ ਉਸ ਦੀਆਂ 1100 ਤੋਂ ਵੱਧ ਡੋਜਾਂ ਸਿਵਲ ਹਸਪਤਾਲ ਵਿਚ ਮੌਜੂਦ ਹਨ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ- SGPC ਨੇ ਹੜ੍ਹ ਪੀੜਤਾਂ ਲਈ ਰੱਖੇ 20 ਕਰੋੜ, ਕਰ'ਤੇ ਵੱਡੇ ਐਲਾਨ

ਸੱਪ ਡੰਗਣ 'ਤੇ ਤੁਰੰਤ ਸੰਬੰਧਿਤ ਸਿਹਤ ਕੇਂਦਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਮਰੀਜ਼ ਦਾ ਇਲਾਜ ਕੀਤਾ ਜਾ ਸਕੇ । ਇਸ ਲਈ ਉਨ੍ਹਾਂ ਨੇ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਪਾਣੀ ਉਤਰਨ ਤੋਂ ਬਾਅਦ ਸੱਪਾਂ ਦਾ ਕਹਿਰ ਹੋਰ ਵੱਧ ਸਕਦਾ ਹੈ ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਵੱਡੀ ਖ਼ਬਰ, 26 ਲੋਕਾਂ ਨੂੰ ਸੱਪ ਨੇ ਡੰਗਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News