ਰਾਵੀ ਦਰਿਆ ਦੇ ਪਾਣੀ ਦਾ ਕਹਿਰ, ਪਾਣੀ ਘੱਟਣ ਤੋ ਬਾਅਦ ਗੰਨੇ ਦੇ ਖੇਤ 'ਚ ਮਿਲੀ ਫਰਿੱਜ

Sunday, Sep 21, 2025 - 12:36 AM (IST)

ਰਾਵੀ ਦਰਿਆ ਦੇ ਪਾਣੀ ਦਾ ਕਹਿਰ, ਪਾਣੀ ਘੱਟਣ ਤੋ ਬਾਅਦ ਗੰਨੇ ਦੇ ਖੇਤ 'ਚ ਮਿਲੀ ਫਰਿੱਜ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਜਿੱਥੇ ਪਿਛਲੇ ਦਿਨੀਂ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ, ਜਿਸ ਕਰਕੇ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਘਰੋਂ ਬੇਘਰ ਹੋਣ ਲਈ ਮਜਬੂਰ ਹੋਣਾ ਪਿਆ ਸੀ। ਇਥੋਂ ਤੱਕ ਕਿ ਕਈ ਲੋਕਾਂ ਦਾ ਘਰ ਦਾ ਸਮਾਨ ਵੀ ਇਸ ਪਾਣੀ ਦੀ ਮਾਰ ਕਾਰਨ ਰੁੜ ਗਿਆ ਸੀ। ਅੱਜ ਜਦ ਪਿੰਡ ਝਬਕਰਾ ਦੇ ਇੱਕ ਕਿਸਾਨ ਵੱਲੋ ਆਪਣੇ ਗੰਨੇ ਦੇ ਖੇਤਾਂ ਵਿੱਚੋਂ ਪਸ਼ੂਆਂ ਦਾ ਚਾਰਾ ਵੱਢ ਰਿਹਾ ਸੀ ਤਾਂ ਅਚਾਨਕ ਉਸ ਨੂੰ ਪਾਣੀ ਦੇ ਤੇਜ਼ ਵਹਾਅ ਕਰਕੇ ਰੁੜ ਕੇ ਆਈ ਹੋਈ ਇੱਕ ਫਰਿੱਜ ਮਿਲੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਾਜੇਸ਼ ਠਾਕੁਰ ਵਾਸੀ ਝਬਕਰਾ ਨੇ ਦੱਸਿਆ ਕਿ ਜਦ ਮੈਂ ਗੰਨੇ ਦੇ ਖੇਤ ਵਿੱਚ ਪਸ਼ੂਆਂ ਦਾ ਚਾਰਾ ਵੱਢਣ ਲਈ ਵੜਿਆ ਤਾਂ ਅਚਾਨਕ ਮੇਰੀ ਨਜ਼ਰ ਇਸ ਫਰਿੱਜ 'ਤੇ ਪਈ। ਉਹਨਾਂ ਕਿਹਾ ਕਿ ਜਿਸ ਦੀ ਇਹ ਫਰਿੱਜ ਰੁੜਕੇ ਆਈ ਹੈ ਉਹ ਇਸ ਫਰਿੱਜ ਨੂੰ ਮੇਰੇ ਕੋਲੋਂ ਲੈ ਸਕਦਾ ਹੈ। ਉਧਰ ਦੇਖਿਆ ਜਾਵੇ ਤਾਂ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਲਗਾਤਾਰ ਲੋਕਾਂ ਦੇ ਘਰੋਂ ਰੁੜ ਕੇ ਆਏ ਸਮਾਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
 


author

Inder Prajapati

Content Editor

Related News