ਘਰ ''ਚ ਰਹਿ ਕੇ ਕੋਰੋਨਾ ਤੋਂ ਬਚਾਅ ਜ਼ਰੂਰੀ, ਬਦਲੋ ਇਹ 5 ਆਦਤਾਂ
Thursday, Apr 02, 2020 - 06:51 PM (IST)
ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਣ ਪੂਰੀ ਦੁਨੀਆ ਪ੍ਰੇਸ਼ਾਨ ਹੈ। ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰ ਇਸ ਮਹਾਮਾਰੀ 'ਤੇ ਕਿਵੇਂ ਰੋਕ ਲਗਾਈ ਜਾਵੇ। ਇਸ ਨੂੰ ਰੋਕਣਾ ਇਕ ਚੁਣੌਤੀ ਬਣਦਾ ਜਾ ਰਿਹਾ ਹੈ। ਹਾਲਾਂਕਿ ਹਾਈਜੀਨ, ਸੋਸ਼ਲ ਡਿਸਟੈਂਸਿੰਗ ਅਤੇ ਲਾਕਡਾਊਨ ਦੇ ਜ਼ਰੀ ਇਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲਾਕਡਾਊਨ 'ਚ ਰਹਿਣਾ, ਇਸ ਦੇ ਨਿਯਮਾਂ ਦੀ ਪਾਲਣਾ ਕਰਨਾ ਆਸਾਨ ਨਹੀਂ ਹੈ। ਜੇਕਰ ਤੁਸੀਂ ਆਪਣੀਆਂ ਆਦਤਾਂ ਨਹੀਂ ਬਲਦੇ ਤਾਂ ਲਾਕਡਾਊਨ 'ਚ ਰਹਿਣ ਦੇ ਬਾਵਜੂਦ ਤੁਸੀਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਸਕਦੇ ਹੋ। ਆਓ ਜਾਣਦੇ ਤਾਂ ਕਿਹੜੀਆਂ ਹਨ ਉਹ ਆਦਤਾਂ।
1. ਹੋਮ ਡਿਲੀਵਰੀ ਸਰਵਿਸ
ਜੇਕਰ ਤੁਸੀਂ ਘਰ 'ਚ ਬੈਠ ਕੇ ਬਾਹਰ ਤੋਂ ਸਾਮਾਨ ਮੰਗਵਾ ਰਹੇ ਹੋ ਅਤੇ ਇਹ ਸੋਚ ਰਹੇ ਹੋ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਤਾਂ ਤੁਸੀਂ ਗਲਤ ਹੋ। ਆਨਲਾਈਨ ਡਿਲੀਵਰੀ 'ਚ ਸਾਮਾਨ ਪੈਕਿੰਗ ਤੋਂ ਲੈ ਕੇ ਡਿਲੀਵਰੀ ਬੁਆਏ ਤਕ ਕਈ ਲੋਕਾਂ ਦੇ ਸੰਪਰਕ 'ਚ ਆਉਂਦਾ ਹੈ, ਅਜਿਹੇ 'ਚ ਡਿਲੀਵਰੀ ਨੂੰ ਲੈ ਕੇ ਵੀ ਸਾਵਧਾਨ ਰਹੋ। ਸਾਮਾਨ ਲੈਣ ਤੋਂ ਤੁਰੰਤ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਓ। ਪੈਕਿੰਗ ਨੂੰ ਕੁੜੇ 'ਚ ਸੁੱਟ ਦਿਓ।
2. ਕੱਪੜੇ ਨਾ ਬਦਲਣਾ
ਲਾਕਡਾਊਨ ਦੌਰਾਨ ਵੀ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਖਰੀਦਣ ਦੀ ਛੋਟ ਹੈ। ਅਜਿਹੇ 'ਚ ਲੋਕ ਕੁਝ ਸਮੇਂ ਲਈ ਘਰਾਂ ਤੋਂ ਬਾਹਰ ਨਿਕਲਦੇ ਹਨ। ਜੇਕਰ ਤੁਸੀਂ ਵੀ ਗ੍ਰੋਸਰੀ ਸਟੋਰ 'ਤੇ ਸਾਮਾਨ ਖਰੀਦਣ ਜਾਂਦੇ ਹੋ ਅਤੇ ਵਾਪਸ ਆ ਕੇ ਕੱਪੜੇ ਨਹੀਂ ਬਦਲਦੇ ਤਾਂ ਇਹ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਜੇਕਰ ਤੁਸੀਂ ਖੁਦ ਸੁਪਰ ਮਾਰਕੀਟ 'ਚ ਕੰਮ ਕਰਦੇ ਹੋ ਤਾਂ ਇਹ ਤੁਹਾਡੇ ਲਈ ਜ਼ਰੂਰੀ ਹੋ ਜਾਂਦਾ ਹੈ। ਘਰ ਆਉਂਦੇ ਹੀ ਪਾਏ ਹੋਏ ਕੱਪੜਿਆਂ ਨੂੰ ਤੁਰੰਤ ਧੋ ਦਿਓ। ਚੰਗਾ ਹੋਵੇਗਾ ਕਿ ਤੁਸੀਂ ਇਸ ਤੋਂ ਬਾਅਦ ਨਹਾ ਲਿਓ।
3. ਘਰ ਦੇ ਕਿਸੇ ਮੈਂਬਰ 'ਚ ਲੱਛਣ ਦਿੱਸਣ 'ਤੇ ਅਣਦੇਖੀ
ਇਸ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਦੇ ਕਈ ਅਜਿਹੇ ਮਾਮਲੇ ਸਨ ਜਿਨ੍ਹਾਂ 'ਚ ਵਾਇਰਸ ਘਰ ਦੇ ਹੀ ਕਿਸੇ ਮੈਂਬਰ ਤੋਂ ਫੈਲਿਆ। ਜੇਕਰ ਘਰ ਦੇ ਕਿਸੇ ਮੈਂਬਰ 'ਚ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆ ਰਹੇ ਹਨ ਤਾਂ ਉਸ ਨੂੰ ਆਇਸੋਲੇਟ ਕਰੋ। ਕਰੀਬੀ ਦੋਸਤਾਂ 'ਚ ਵੀ ਵਾਇਰਸ ਦੇ ਲੱਛਣ ਹਨ ਤਾਂ ਉਨ੍ਹਾਂ ਤੋਂ ਵੀ ਦੂਰੀ ਬਣਾ ਕੇ ਰੱਖੋ।
4. ਫੋਨ ਨੂੰ ਸਾਫ ਨਾ ਕਰਨਾ
ਲਾਕਡਾਊਨ 'ਚ ਜ਼ਿਆਦਾਤਰ ਲੋਕਾਂ ਲਈ ਸਮਾਂ ਬਤੀਤ ਕਰਨ ਦਾ ਜ਼ਰੀਆ ਉਨ੍ਹਾਂ ਦਾ ਫੋਨ ਹੀ ਹੈ। ਫੋਨ 'ਚ ਵੀ ਵਾਇਰਸ ਦੇ ਹੋਣ ਦਾ ਖਤਰਾ ਰਹਿੰਦਾ ਹੈ ਜੋ ਤੁਹਾਡੇ ਤਕ ਪਹੁੰਚ ਸਕਦਾ ਹੈ। ਫੋਨ ਕਈ ਲੋਕਾਂ ਦੇ ਹੱਥਾਂ 'ਚ ਜਾਂਦਾ ਹੈ, ਅਜਿਹੇ 'ਚ ਵਾਇਰਸ ਦਾ ਖਤਰਾ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਫੋਨ ਸਾਫ ਨਹੀਂ ਕਰਦੇ ਹੋ ਤਾਂ ਇਸ ਦੀ ਆਦਾਤ ਨੂੰ ਬਦਲ ਲਓ।
5. ਗੁਆਂਢੀਆਂ ਨੂੰ ਮਿਲਣਾ
ਲਾਕਡਾਊਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਘਰ 'ਚ ਦੋਸਤਾਂ ਜਾਂ ਗੁਆਂਢੀਆਂ ਦੀ ਭੀੜ੍ਹ ਇਕੱਠੀ ਕਰ ਲਓ। ਸੋਸ਼ਲ ਡਿਸਟੈਂਸਿੰਗ ਦਾ ਸਿੱਧਾ ਮਤਲਬ ਹੈ ਕਿ ਲੋਕਾਂ ਤੋਂ ਇਕ ਦੂਰੀ ਬਣਾ ਕੇ ਰੱਖਣਾ ਕਿਉਂਕਿ ਕੋਰੋਨਾ ਵਾਇਰਸ ਇਕ-ਦੂਜੇ ਦੇ ਸੰਪਰਕ 'ਚ ਆਉਣ ਤੋਂ ਤੇਜੀ ਨਾਲ ਫੈਲਦਾ ਹੈ। ਤੁਸੀਂ ਚਾਹੋ ਤਾਂ ਆਪਣੀ ਬਾਲਕੋਨੀ ਜਾਂ ਛੱਤ ਤੋਂ ਲੋਕਾਂ ਨਾਲ ਗੱਲ ਕਰ ਸਕਦੇ ਹੋ ਪਰ ਇਸ ਸਮੇਂ ਲੋਕਾਂ ਨੂੰ ਆਪਣੇ ਘਰ ਸੱਦਣਾ ਜਾਂ ਮਿਲਣਾ ਜਾਣਾ ਸਹੀ ਨਹੀਂ ਹੈ।