ਉੱਤਰ ਪ੍ਰਦੇਸ਼ : ਬਲੀਆ ''ਚ ਸੰਤ ਰਵਿਦਾਸ ਦੀ ਮੂਰਤੀ ਨਾਲ ਭੰਨ-ਤੋੜ, ਮੌਕੇ ''ਤੇ ਪੁਲਸ ਫ਼ੋਰਸ ਤਾਇਨਾਤ

Saturday, Jul 22, 2023 - 11:42 AM (IST)

ਉੱਤਰ ਪ੍ਰਦੇਸ਼ : ਬਲੀਆ ''ਚ ਸੰਤ ਰਵਿਦਾਸ ਦੀ ਮੂਰਤੀ ਨਾਲ ਭੰਨ-ਤੋੜ, ਮੌਕੇ ''ਤੇ ਪੁਲਸ ਫ਼ੋਰਸ ਤਾਇਨਾਤ

ਬਲੀਆ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਨਰਹੀ ਥਾਣਾ ਖੇਤਰ ਦੇ ਇਕ ਪਿੰਡ 'ਚ ਸੰਤ ਰਵਿਦਾਸ ਦੀ ਮੂਰਤੀ ਨਾਲ ਭੰਨ-ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਖੇਤਰ 'ਚ ਸ਼ਾਂਤੀ ਬਣਾਈ ਰੱਖਣ ਲਈ ਹਾਦਸੇ ਵਾਲੀ ਜਗ੍ਹਾ 'ਤੇ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਪੁਲਸ ਅਨੁਸਾਰ, ਨਰਹੀ ਥਾਣਾ ਖੇਤਰ ਦੇ ਪਿਪਰਾ ਕਲਾ ਪਿੰਡ 'ਚ ਸ਼ੁੱਕਰਵਾਰ ਰਾਤ ਸੰਤ ਰਵਿਦਾਸ ਦੀ ਮੂਰਤੀ ਨੁਕਸਾਨੇ ਜਾਣ ਦੀ ਸੂਚਨਾ ਹੈ।

ਉਸ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਜਦੋਂ ਪਿੰਡ ਵਾਸੀਆਂ ਨੇ ਮੂਰਤੀ ਨੁਕਸਾਨੀ ਹੋਈ ਦੇਖੀ ਤਾਂ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਨਰਹੀ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਪੰਨੇ ਲਾਲ ਨੇ ਦੱਸਿਆ ਕਿ ਪਿੰਡ ਦੇ ਹੀ ਇਕ ਨੌਜਵਾਨ ਨੇ ਸੰਤ ਰਵਿਦਾਸ ਦੀ ਮੂਰਤੀ 'ਚ ਭੰਨ-ਤੋੜ ਕੀਤੀ, ਜਿਸ ਨਾਲ ਮੂਰਤੀ ਦਾ ਸੱਜਾ ਹੱਥ ਟੁੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨੀ ਹੋਈ ਮੂਰਤੀ ਦੀ ਜਗ੍ਹਾ ਨਵੀਂ ਮੂਰਤੀ ਸਥਾਪਤ ਕਰਵਾਈ ਜਾ ਰਹੀ ਹੈ ਅਤੇ ਖੇਤਰ 'ਚ ਸ਼ਾਂਤੀ ਬਣਾਏ ਰੱਖਣ ਲਈ ਹਾਦਸੇ ਵਾਲੀ ਜਗ੍ਹਾ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਐੱਸ.ਐੱਚ.ਓ. ਨੇ ਦਾਅਵਾ ਕੀਤਾ ਕਿ ਘਟਨਾ ਨੂੰ ਲੈ ਕੇ ਖੇਤਰ 'ਚ ਕੋਈ ਤਣਾਅ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News