ਅੰਕੜੇ ਸੱਚ ਬੋਲਦੇ ਹਨ, ਤਬਲੀਗੀ ਜਮਾਤ ਦਾ ਭਾਂਡਾ ਭੱਜ ਗਿਆ : ਮਨਮੋਹਨ ਵੈਦ

Monday, Apr 06, 2020 - 10:24 PM (IST)

ਅੰਕੜੇ ਸੱਚ ਬੋਲਦੇ ਹਨ, ਤਬਲੀਗੀ ਜਮਾਤ ਦਾ ਭਾਂਡਾ ਭੱਜ ਗਿਆ : ਮਨਮੋਹਨ ਵੈਦ

ਨਵੀਂ ਦਿੱਲੀ– ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਹਿ-ਕਾਰਜਕਾਰੀ ਮਨਮੋਹਨ ਵੈਦ ਨੇ ਦਿੱਲੀ ਸਥਿਤ ਨਿਜ਼ਾਮੂਦੀਨ ਮਰਕਜ਼ ਦੇ ਪ੍ਰੋਗਰਾਮ ਨਾਲ ਜੁੜੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੰਕੜੇ ਸੱਚ ਬੋਲਦੇ ਹਨ। ਉਨ੍ਹਾਂ (ਤਬਲੀਗੀ ਜਮਾਤ) ਦਾ ਭਾਂਡਾ ਭੱਜ ਗਿਆ ਹੈ ਅਤੇ ਮੁਸਲਿਮ ਭਾਈਚਾਰੇ ਵਿਚ ਅਨੇਕ ਲੋਕ ਉਸਦਾ ਵਿਰੋਧ ਕਰ ਰਹੇ ਹਨ ਤੇ ਅਨੇਕ ਮੁਸਲਿਮ ਉਨ੍ਹਾਂ ਦੇ ਸੰਪਰਕਾਂ ਦਾ ਪਤਾ ਲਾਉਣ ਵਿਚ ਸਰਕਾਰ ਦੀ ਮਦਦ ਵੀ ਕਰ ਰਹੇ ਹਨ ਜਿਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।
ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਆਰ. ਐੱਸ. ਐੱਸ. ਦੀ ਸਰਵਉੱਚ ਫੈਸਲਾ ਇਕਾਈ ਦੀ ਸਾਲਾਨਾ ਬੈਠਕ ‘ਪ੍ਰਤੀਨਿਧੀ ਸਭਾ’ ਨੂੰ ਰੱਦ ਕਰਨ ਦੇ ਸੰਗਠਨ ਦੇ ਫੈਸਲੇ ਬਾਰੇ ਜਾਣਕਾਰੀ ਿਦੰਦੇ ਹੋਏ ਵੈਦ ਨੇ ਕਿਹਾ ਕਿ ਤਬਲੀਗੀ ਜਮਾਤ ਵੀ ਆਪਣੇ ਆਯੋਜਨ ਨੂੰ ਰੱਦ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਨੇ ਬੇਂਗਲੁਰੂ ਵਿਚ ਹੋਣ ਵਾਲੀ ਪ੍ਰਤੀਨਿਧੀ ਸਭਾ ਰੱਦ ਕਰ ਦਿੱਤੀ ਜੋ 15 ਮਾਰਚ ਤੋਂ ਹੋਣ ਵਾਲੀ ਸੀ। ਸੰਘ ਦੇ ਲਗਭਗ 1500 ਮੈਂਬਰਾਂ ਨੂੰ ਟਰੇਨਾਂ ਵਿਚੋਂ ਉਤਰਣ ਜਾਂ ਹਵਾਈ ਟਿਕਟ ਰੱਦ ਕਰਨ ਲਈ ਕਿਹਾ ਗਿਆ ਜੋ ਲੋਕ ਆਯੋਜਨ ਵਾਲੀ ਜਗ੍ਹਾ ’ਤੇ ਪਹੁੰਚ ਚੁੱਕੇ ਸਨ, ਉਨ੍ਹਾਂ ਨੂੰ ਤੁਰੰਤ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਨੇ ਇਹ ਐਲਾਨ ਵੀ ਕੀਤਾ ਕਿ ਸੰਘ ਸਿੱਖਿਆ ਵਰਗ (ਵਰਕਰਾਂ ਦਾ ਸਾਲਾਨਾ ਟ੍ਰੇਨਿੰਗ ਪ੍ਰੋਗਰਾਮ) ਸਣੇ ਆਰ. ਐੱਸ. ਐੱਸ. ਦੇ ਜੂਨ ਤੱਕ ਤੈਅ ਸਾਰੇ ਪ੍ਰੋਗਰਾਮ ਮਾਹਮਾਰੀ ਦੇ ਮੱਦੇਨਜ਼ਰ ਰੱਦ ਕਰ ਦਿੱਤੇ ਗਏ ਹਨ। ਇਹ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸੰਘ ਦੇ ਪ੍ਰੋਗਰਾਮ ਇਸ ਤਰ੍ਹਾਂ ਰੱਦ ਕਰਨੇ ਪਏ।


author

Gurdeep Singh

Content Editor

Related News