4 ਸੂਬਿਆਂ ਦੀਆਂ ਜ਼ਿਮਨੀ ਚੋਣਾਂ ''ਚ ਵੀ ਭਾਜਪਾ ਨੇ ਗੱਡੇ ਝੰਡੇ

Monday, May 04, 2026 - 05:22 PM (IST)

4 ਸੂਬਿਆਂ ਦੀਆਂ ਜ਼ਿਮਨੀ ਚੋਣਾਂ ''ਚ ਵੀ ਭਾਜਪਾ ਨੇ ਗੱਡੇ ਝੰਡੇ

ਨੈਸ਼ਨਲ ਡੈਸਕ- ਗੁਜਰਾਤ ਦੀ ਉਮਰੇਠ ਵਿਧਾਨ ਸਭਾ ਸੀਟ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਹਰਸ਼ਦ ਪਰਮਾਰ ਨੇ ਕਾਂਗਰਸ ਨੇ ਆਪਣੇ ਨਜ਼ਦੀਕੀ ਮੁਕਾਬਲੇਬਾਜ਼ਮ ਭ੍ਰਿਗੁਰਾਜ ਸਿੰਘ ਚੌਹਾਨ ਨੂੰ 30,000 ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾ ਕੇ ਸੋਮਵਾਰ ਨੂੰ ਜਿੱਤ ਹਾਸਲ ਕੀਤੀ। ਚੋਣ ਕਮਿਸ਼ਨ ਅਨੁਸਾਰ, ਪਰਮਾਰ ਨੂੰ 85,500 ਵੋਟ ਮਿਲੇ, ਜਦੋਂ ਕਿ ਚੌਹਾਨ ਨੂੰ 54,757 ਵੋਟਾਂ ਪ੍ਰਾਪਤ ਹੋਈਆਂ। ਚਾਰ ਹੋਰ ਉਮੀਦਵਾਰ- ਤਿੰਨ ਆਜ਼ਾਦ ਅਤੇ ਇਕ ਹੋਰ ਪਾਰਟੀ ਤੋਂ- ਉਨ੍ਹਾਂ ਤੋਂ ਕਾਫ਼ੀ ਪਿੱਛੇ ਰਹਿ ਗਏ ਅਤੇ 1,000 ਵੋਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। 

PunjabKesari

ਉੱਥੇ ਹੀ ਉੱਤਰ ਤ੍ਰਿਪੁਰਾ ਦੀ ਧਰਮਨਗਰ ਵਿਧਾਨ ਸਭਾ ਸੀਟ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਭਾਜਪਾ ਦੇ ਉਮੀਦਵਾਹਰ ਜਾਹਰ ਚੱਕਰਵਰਤੀ ਨੇ 18,290 ਵੋਟਾਂ ਦੇ ਅੰਦਰ ਨਾਲ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਹੀ ਤ੍ਰਿਪੁਰਾ ਵਿਧਾਨ ਸਭਾ 'ਚ ਭਾਜਪਾ ਮੈਂਬਰਾਂ ਦੀ ਗਿਣਤੀ ਵੱਧ ਕੇ 33  ਹੋ ਗਈ ਹੈ। ਚੱਕਰਵਰਤੀ ਨੇ ਮੁਕਾਬਲੇਬਾਜ਼ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਅਮਿਤਾਭ ਦੱਤ ਨੂੰ ਹਰਾਇਆ। ਚੱਕਰਵਰਤੀ ਨੂੰ ਜਿੱਥੇ 24,291 ਵੋਟ ਮਿਲੇ, ਉੱਥੇ ਹੀ ਅਮਿਤਾਭ ਦੱਤ ਨੂੰ ਸਿਰਫ਼ 6,001 ਵੋਟ ਹੀ ਮਿਲੇ। ਕਾਂਗਰਸ ਉਮੀਦਵਾਰ ਚਯਨ ਭੱਟਾਚਾਰੀਆ ਨੂੰ ਨੂੰ 5,936 ਵੋਟ ਪ੍ਰਾਪਤ ਹੋਏ। 

PunjabKesari

ਨਾਗਾਲੈਂਡ ਦੇ ਮੋਕੋਚੁੰਗ ਜ਼ਿਲ੍ਹੇ 'ਚ ਕੋਰੀਡਾਂਗ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਦਾਓਚਿਅਰ ਆਈ ਇਮਚੇਨ ਨੇ ਜਿੱਤ ਹਾਸਲ ਕੀਤੀ। ਸ਼੍ਰੀ ਆਈ ਇਮਚੇਨ ਨੇ ਆਪਣੇ ਮੁਕਾਬਲੇਬਾਜ਼ ਆਜ਼ਾਦ ਉਮੀਦਵਾਰ ਮੇਜਰ (ਸੇਵਾਮੁਕਤ) ਤੋਸ਼ਿਕਾਬਾ ਨੂੰ 3123 ਵੋਟਾਂ ਦੇ ਅੰਤਰ ਨਾਲ ਹਰਾਇਆ। ਇਮਚੇਨ ਨੂੰ 7,317 ਵੋਟਾਂ ਮਿਲੀਆਂ, ਜਦੋਂ ਕਿ ਮੇਜਰ ਤੋਸ਼ਿਕਾਬਾ ਨੂੰ 4,194 ਵੋਟਾਂ ਮਿਲਿਆਂ। 

PunjabKesari

ਮਹਾਰਾਸ਼ਟਰ ਦੀ ਰਾਹੁਰੀ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣਾਂ 'ਚ ਭਾਜਪਾ ਉਮੀਦਵਾਰ ਅਕਸ਼ੈ ਕਰਦਿਲੇ ਨੇ ਰਾਕਾਂਪਾ ਉਮੀਦਵਾਰ ਗੋਵਿੰਦ ਮੋਕਾਟੇ ਨੂੰ 1.12 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ।

PunjabKesari


author

DIsha

Content Editor

Related News