ਵਿਦੇਸ਼ ਦਾ ਝਾਂਸਾ ਦੇ 21,10,000 ਰੁਪਏ ਦੀ ਠੱਗੀ ਮਾਰਨ ਵਾਲੇ 4 ਦੋਸ਼ੀਆਂ ਖਿਲਾਫ ਮਾਮਲਾ ਦਰਜ
Friday, Jul 31, 2026 - 05:47 PM (IST)
ਗੁਰਦਾਸਪੁਰ (ਗੋਰਾਇਆ,ਵਿਨੋਦ)-ਪੁਰਾਣਾ ਸ਼ਾਲਾ ਪੁਲਸ ਨੇ ਵਿਦੇਸ਼ ਦਾ ਝਾਂਸਾ ਦੇ ਕੇ 21,10,000 ਰੁਪਏ ਦੀ ਠੱਗੀ ਮਾਰਨ ਵਾਲੇ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਚੈਂਚਲ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਛੀਨਾ ਬੇਟ ਨੇ ਸ਼ਿਕਾਇਤ ਦਿੱਤੀ ਕਿ ਦੋਸ਼ੀ ਡੇਵਿਡ ਅਰੋੜਾ ਪੁੱਤਰ ਕੇਵਲ ਕੁਮਾਰ ਵਾਸੀ ਮੁਦਕੀ ਰੋਡ ਵਾਰਡ ਨੰਬਰ 12 ਬਾਘਾ ਪੁਰਾਣਾ , ਮੋਗਾ , ਮਨਦੀਪ ਕੌਰ, ਗੁਰਦੀਪ ਸਿੰਘ ਵਾਸੀ ਚੰਡੀਗੜ੍ਹ, ਅਵਿੰਦਰ ਸਿੰਘ ਪੁੱਤਰ ਅਮਰਦੀਪ ਸਿੰਘ ਵਾਸੀ ਸੈਕਟਰ 55, ਫੇਸ 1, ਐੱਸ.ਏ.ਐੱਸ ਨਗਰ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 21,10,000 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਪਹਿਲੀ ਅਗਸਤ ਨੂੰ ਲੱਗੇਗਾ ਬਿਜਲੀ ਦਾ ਲੰਮਾ ਕੱਟ, ਕਈ ਇਲਾਕੇ ਪ੍ਰਭਾਵਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
