ਬਾਂਕੀਪੁਰ, ਦਤੀਆ ਅਤੇ ਮਾਂਜਲਪੁਰ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ

Monday, Aug 03, 2026 - 07:27 AM (IST)

ਬਾਂਕੀਪੁਰ, ਦਤੀਆ ਅਤੇ ਮਾਂਜਲਪੁਰ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ

ਨਵੀਂ ਦਿੱਲੀ (ਬਿਊਰੋ) : ਬਿਹਾਰ ਦੀ ਬਾਂਕੀਪੁਰ, ਮੱਧ ਪ੍ਰਦੇਸ਼ ਦੀ ਦਤੀਆ ਅਤੇ ਗੁਜਰਾਤ ਦੀ ਮਾਂਜਲਪੁਰ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਸੋਮਵਾਰ ਨੂੰ ਆਉਣਗੇ। ਦਤੀਆ ’ਚ ਭਾਜਪਾ ਦੇ ਆਸ਼ੂਤੋਸ਼ ਤਿਵਾੜੀ ਅਤੇ ਕਾਂਗਰਸ ਦੇ ਘਨਸ਼ਿਆਮ ਸਿੰਘ ਵਿਚਾਲੇ ਸਿੱਧੀ ਟੱਕਰ ਹੈ। ਉੱਥੇ ਹੀ, ਬਾਂਕੀਪੁਰ ਸੀਟ ’ਤੇ ਭਾਜਪਾ ਦੇ ਨੀਰਜ ਕੁਮਾਰ ਸਿਨ੍ਹਾ ਅਤੇ ਜਨ ਸੁਰਾਜ ਦੇ ਪ੍ਰਸ਼ਾਂਤ ਕਿਸ਼ੋਰ ਵਿਚਾਲੇ ਸਖ਼ਤ ਮੁਕਾਬਲਾ ਹੈ।

ਇਹ ਵੀ ਪੜ੍ਹੋ : ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ ਜਿਗਰ ਦਾ ਟੋਟਾ, ਹੈਰਾਨ ਕਰੇਗਾ ਮਾਮਲਾ 

ਮਾਂਜਲਪੁਰ ਸੀਟ ’ਤੇ ਭਾਜਪਾ ਨੇ ਸਤੀਸ਼ ਪਟੇਲ ਨੂੰ ਮੈਦਾਨ ’ਚ ਉਤਾਰਿਆ ਹੈ, ਜਦਕਿ ਕਾਂਗਰਸ ਨੇ ਭੀਖਾਭਾਈ ਰਬਾੜੀ ਨੂੰ ਟਿਕਟ ਦਿੱਤੀ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਜਿਸ ਲਈ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸੀਟਾਂ ’ਤੇ 30 ਜੁਲਾਈ ਨੂੰ ਵੋਟਾਂ ਪਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News