ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਲਈ ਪ੍ਰਧਾਨਮੰਤਰੀ ਨੂੰ 10 ਲੱਖ ਚਿੱਠੀਆਂ ਭੇਜੇਗੀ ਆਪ
Monday, Aug 27, 2018 - 06:31 PM (IST)

ਨਵੀਂ ਦਿੱਲੀ— ਆਮ ਆਦਮੀ ਪਾਰਟੀ(ਆਪ) ਦੇ ਨੇਤਾ ਗੋਪਾਲ ਰਾਏ ਦੀ ਅਗਵਾਈ 'ਚ ਪਾਰਟੀ ਵਿਧਾਇਕਾਂ ਦਾ ਇਕ ਦਲ ਦਿੱਲੀ ਨੂੰ ਪੂਰਨ ਰਾਜ ਦਾ ਦਰਜ ਦਵਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਇਕ ਰੈਲੀ ਕੱਢ ਰਿਹਾ ਹੈ। ਆਪ ਨੇਤਾ ਪ੍ਰਧਾਨਮੰਤਰੀ ਨਾਲ ਮਿਲ ਕੇ ਉਨ੍ਹਾਂ ਨੂੰ 10 ਲੱਖ ਚਿੱਠੀਆਂ ਸੌਂਪਣਗੇ। ਆਪ ਵਿਧਾਇਕਾਂ ਦੇ ਉਥੇ ਪੁੱਜਣ ਤੋਂ ਪਹਿਲਾਂ ਸੰਸਦ ਮਾਰਗ 'ਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
AAP MLAs moving forward to PM @narendramodi's residence from @ArvindKejriwal's residence with Delhi Citizens's demand to full statehood to Delhi. pic.twitter.com/UEC3IJ4vgu
— AAP (@AamAadmiParty) August 27, 2018
पूर्ण राज्य का अधिकार, लेकर रहेंगे अबकी बार...
— AAP (@AamAadmiParty) August 27, 2018
प्रधानमंत्री आवास की तरफ बढ़ते AAP विधायक व नेता ! pic.twitter.com/gH1Bk0hrlE
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਵਾਉਣ ਦੀ ਮੰਗ ਦੇ ਹੱਕ 'ਚ ਜਨ-ਸਮਰਥਨ ਜੁਟਾਉਣ ਲਈ ਆਪ ਨੇ ਜੁਲਾਈ 'ਚ ਇਹ ਦਸਤਖਤ ਅਭਿਆਨ ਸ਼ੁਰੂ ਕੀਤਾ ਸੀ। ਵਿਧਾਇਕ ਅਤੇ ਪਾਰਟੀ ਦੇ ਹੋਰ ਨੇਤਾ ਸੋਮਵਾਰ ਸਵੇਰੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ 'ਤੇ ਇੱਕਠੇ ਹੋਏ ਅਤੇ ਉਥੋਂ ਤੋਂ ਚਿੱਠੀਆਂ ਲੈ ਕੇ ਪ੍ਰਧਾਨਮੰਤਰੀ ਨੂੰ ਮਿਲਣ ਲਈ ਨਿਕਲੇ। ਕੇਜਰੀਵਾਲ ਸਰਕਾਰ 'ਚ ਮੰਤਰੀ ਗੋਪਾਲ ਰਾਏ ਨੇ ਕਿਹਾ ਦਿੱਲੀ ਦੀ ਜਨਤਾ ਨੂੰ ਆਪਣੇ ਹੀ ਰਾਜ 'ਚ ਕੇਂਦਰ ਸਰਕਾਰ ਦਾ ਸੌਤੇਲਾ ਵਿਵਹਾਰ ਝੇਲਣਾ ਪੈਂਦਾ ਹੈ। ਸਾਡੇ ਪੂਰਨ ਰਾਜ ਦੇ ਦਰਜੇ ਨੂੰ ਲੈ ਕੇ 1 ਜੁਲਾਈ ਤੋਂ ਅਭਿਆਨ ਸ਼ੁਰੂ ਕੀਤਾ ਗਿਆ ਸੀ। ਇਸ ਅਭਿਆਨ ਤਹਿਤ ਅਸੀਂ ਪ੍ਰਧਾਨਮੰਤਰੀ ਨੂੰ ਸੰਬੋਧਿਤ ਕਰਦੇ ਹੋਏ ਦਸਤਖ਼ਤ ਅਭਿਆਨ ਵੀ ਚਲਾਇਆ ਸੀ। ਅਸੀਂ 10 ਲੱਖ ਤੋਂ ਜ਼ਿਆਦਾ ਦਸਤਖ਼ਤ ਕਰਵਾਏ ਹਨ।
AAP MLAs stoppedby Delhi Police at Sansad Marg.
— AAP (@AamAadmiParty) August 27, 2018
They were approaching towards PM house with letters of Delhiites demanding fullstatehood to Delhi. pic.twitter.com/h5N4pTe2uT