ਹਰਿਆਣਾ ਦੇ ਖੇਡ ਮੰਤਰੀ ਦਾ ਨਰਸਰੀ ''ਚ ਅਚਾਨਕ ਛਾਪਾ, 2 ਕੋਚ ਸਸਪੈਂਡ

11/30/2019 4:47:52 PM

ਚੰਡੀਗੜ੍ਹ—ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕੁਰੂਕਸ਼ੇਤਰ ਜ਼ਿਲੇ ਦੇ ਸ਼ਾਹਬਾਦ ਇਲਾਕੇ 'ਚ ਸਥਿਤ 2 ਖੇਡ ਨਰਸਰੀਆਂ 'ਚ ਗੈਰ ਹਾਜ਼ਰ ਹੋਣ ਕਾਰਨ 2 ਕੋਚਾਂ ਨੂੰ ਸਸਪੈਂਡ ਕਰਨ ਦੇ ਆਦੇਸ਼ ਦੇ ਦਿੱਤੇ। ਇਨ੍ਹਾਂ ਕੋਚਾਂ ਨੂੰ 7 ਦਿਨ ਦੇ ਅੰਦਰ ਆਪਣੀ ਗੈਰ ਹਾਜ਼ਿਰੀ ਦਾ ਜਵਾਬ ਦੇਣਾ ਹੋਣਗੇ। ਜੇਕਰ ਜਵਾਬ ਸੰਤੋਖਜਨਕ ਨਾ ਹੋਇਆ ਤਾਂ ਆਗਾਮੀ ਕਾਰਵਾਈ ਕੀਤੀ ਜਾਵੇਗੀ।

ਮਿਲੀ ਜਾਣਕਾਰੀ ਅਨੁਸਾਰ ਖੇਡ ਮੰਤਰੀ ਸੰਦੀਪ ਸਿੰਘ ਸ਼ੁੱਕਰਵਾਰ ਸਵੇਰਸਾਰ ਲਗਭਗ 6.30 ਵਜੇ ਸ਼ਾਹਬਾਦ ਦੇ ਰਾਮਪ੍ਰਸਾਦ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ ਨਰਸਰੀ ਅਤੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੀ ਹੈਂਡਬਾਲ ਨਰਸਰੀ 'ਚ ਅਚਾਨਕ ਛਾਪਾ ਮਾਰਿਆ, ਜਿਸ ਦੌਰਾਨ ਦੋਵਾਂ ਖੇਡ ਨਰਸਰੀਆਂ ਦੇ ਕੋਚ ਗੈਰ ਹਾਜ਼ਰ ਮਿਲਣ 'ਤੇ ਖੇਡ ਮੰਤਰੀ ਨੇ ਉਨ੍ਹਾਂ ਖਿਲਾਫ ਉੱਚਿਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਖੇਡ ਮੰਤਰੀ ਨੇ ਇਸ ਤੋਂ ਬਾਅਦ ਝਾਂਸਾ ਪਿੰਡ ਦੇ ਕਮਿਊਨਿਟੀ ਕੇਂਦਰ 'ਤੇ ਵੀ ਅਚਾਨਕ ਛਾਪਾ ਮਾਰਿਆ ਅਤੇ ਇਸ ਦੌਰਾਨ ਗੈਰ ਹਾਜ਼ਰ ਹੋਣ 'ਤੇ ਕਰਮਚਾਰੀਆਂ ਖਿਲਾਫ ਜਾਂਚ ਕਰਨ ਦੇ ਆਦੇਸ਼ ਦਿੱਤੇ। ਖੇਡ ਮੰਤਰੀ ਦੇ ਇਸ ਤਰ੍ਹਾਂ ਖੇਡ ਸਥਾਨਾਂ 'ਤੇ ਅਚਾਨਕ ਪਹੁੰਚ ਕੇ ਵਿਵਸਥਾਵਾਂ ਦਾ ਜਾਇਜ਼ਾ ਲੈਣ ਦੀ ਕਵਾਇਦ ਤੋਂ ਪੂਰੇ ਮਹਿਕਮੇ 'ਚ ਹੜਕੰਪ ਮੱਚ ਗਿਆ।


Iqbalkaur

Content Editor

Related News