ਵਿਦਿਆਰਥੀਆਂ ਦੀ ਬੱਲੇ-ਬੱਲੇ ! ਸੂਬਾ ਸਰਕਾਰ ਖਾਤਿਆਂ ''ਚ ਭੇਜੇਗੀ 6,000 ਰੁਪਏ

Saturday, Jul 12, 2025 - 10:57 AM (IST)

ਵਿਦਿਆਰਥੀਆਂ ਦੀ ਬੱਲੇ-ਬੱਲੇ ! ਸੂਬਾ ਸਰਕਾਰ ਖਾਤਿਆਂ ''ਚ ਭੇਜੇਗੀ 6,000 ਰੁਪਏ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਯਨਾਥ ਸਰਕਾਰ ਨੇ ਬੁੰਦੇਲਖੰਡ ਖੇਤਰ ਤੇ ਸੋਨਭਦ੍ਰ ਜ਼ਿਲ੍ਹੇ ਦੇ ਸਕੂਲ ਵਿਦਿਆਰਥੀਆਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਇਸ ਤਹਿਤ ਝਾਂਸੀ, ਜਾਲੌਨ, ਹਮੀਰਪੁਰ, ਲਲਿਤਪੁਰ, ਮਹੋਬਾ, ਬਾਂਦਾ, ਚਿਤਰਕੂਟ ਅਤੇ ਸੋਨਭਦ੍ਰ ਦੇ ਸਰਕਾਰੀ ਸੈਕੰਡਰੀ ਸਕੂਲ 'ਚ 9ਵੀਂ ਤੋਂ 12ਵੀਂ ਤੱਕ ਪੜ੍ਹ ਰਹੇ ਉਹ ਵਿਦਿਆਰਥੀ ਜੋ ਆਪਣੇ ਘਰ ਤੋਂ ਸਕੂਲ ਤੱਕ 5 ਕਿਲੋਮੀਟਰ ਜਾਂ ਉਸ ਤੋਂ ਵੱਧ ਦੀ ਦੂਰੀ ਸਾਈਕਲ 'ਤੇ ਤੈਅ ਕਰਦੇ ਹਨ, ਉਨ੍ਹਾਂ ਨੂੰ ਸਾਲਾਨਾ ₹6000 ਯਾਤਰਾ ਭੱਤੇ ਵਜੋਂ ਦਿੱਤੇ ਜਾਣਗੇ।

ਇਨ੍ਹਾਂ ਵਿਦਿਆਰਥੀਆਂ ਨੂੰ ਮਿਲਣਗੇ ਪੈਸੇ
ਸਰਕਾਰੀ ਸੈਕੰਡਰੀ ਸਕੂਲ ਤੋਂ ਜਿਨ੍ਹਾਂ ਬੱਚਿਆਂ ਦਾ ਘਰ 5 ਕਿਮੀ ਜਾਂ ਜ਼ਿਆਦਾ ਦੂਰ ਹੈ।
ਲੜਕੇ ਤੇ ਲੜਕੀਆਂ ਦੋਵੇਂ ਇਸ ਯੋਜਨਾ ਦੇ ਹਕਦਾਰ ਹੋਣਗੇ।

ਮਾਪਿਆਂ ਦੇ ਖਾਤੇ ਵਿੱਚ ਸਿੱਧਾ ਭੇਜਿਆ ਜਾਵੇਗਾ
ਯਾਤਰਾ ਭੱਤਾ DBT (Direct Benefit Transfer) ਰਾਹੀਂ ਵਿਦਿਆਰਥੀ ਜਾਂ ਉਨ੍ਹਾਂ ਦੇ ਮਾਪਿਆਂ ਦੇ ਖਾਤੇ ਵਿੱਚ ਸਿੱਧਾ ਭੇਜਿਆ ਜਾਵੇਗਾ। ਪਹਿਲੇ ਪੜਾਅ 'ਚ ਇਹ ਰਾਸ਼ੀ ਦੋ ਕਿਸ਼ਤਾਂ 'ਚ ਜਾਰੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਵਿਦਿਆਰਥੀ ਨੂੰ ਇੱਕ ਘੋਸ਼ਣਾ ਪੱਤਰ ਭਰਨਾ ਹੋਵੇਗਾ, ਜਿਸ ਵਿੱਚ ਉਹ ਇਹ ਦਰਸਾਉਣਗੇ ਕਿ ਉਨ੍ਹਾਂ ਦੇ ਘਰ ਤੋਂ 5 ਕਿਮੀ ਦੇ ਅੰਦਰ ਸਕੂਲ ਨਹੀਂ ਹੈ। ਇਹ ਫਾਰਮ ਗ੍ਰਾਮ ਪ੍ਰਧਾਨ ਤੇ ਸਕੂਲ ਪ੍ਰਿੰਸੀਪਲ ਤੋਂ ਤਸਦੀਕ ਕਰਵਾਉਣਾ ਹੋਵੇਗਾ। ਲਗਭਗ 24,000 ਵਿਦਿਆਰਥੀਆਂ ਨੂੰ ਇਸ ਯੋਜਨਾ ਤਹਿਤ ਲਾਭ ਮਿਲਣ ਦੀ ਉਮੀਦ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News