ਔਰਤਾਂ ਨੂੰ ਕੁੱਟਣ ਵਾਲੇ ਭਾਜਪਾ ਦੇ ਵਿਧਾਇਕ ਨੂੰ ਬਚਾਉਣ ਦੀ ਖੇਡ ਸ਼ੁਰੂ

Monday, Mar 12, 2018 - 05:25 AM (IST)

ਔਰਤਾਂ ਨੂੰ ਕੁੱਟਣ ਵਾਲੇ ਭਾਜਪਾ ਦੇ ਵਿਧਾਇਕ ਨੂੰ ਬਚਾਉਣ ਦੀ ਖੇਡ ਸ਼ੁਰੂ

ਦੇਹਰਾਦੂਨ - ਔਰਤਾਂ ਨੂੰ ਕੁੱਟਣ ਵਾਲੇ ਭਾਜਪਾ ਵਿਧਾਇਕ ਰਾਜ ਕੁਮਾਰ ਠੁਕਰਾਲ ਦੀ ਵਾਇਰਲ ਹੋਈ ਵੀਡੀਓ ਦੀ ਖਬਰ ਨਵੋਦਿਆ ਟਾਈਮ/ਪੰਜਾਬ ਕੇਸਰੀ/ਜਗ ਬਾਣੀ ਵਿਚ ਆਉਣ ਪਿੱਛੋਂ ਇਸ ਮਾਮਲੇ ਨੇ ਜ਼ੋਰ ਫੜ ਲਿਆ ਹੈ। ਹਾਈ ਕਮਾਨ ਦੀ ਸਖਤੀ ਪਿੱਛੋਂ ਪੂਰੇ ਮਾਮਲੇ ਨੂੰ ਦੂਜਾ ਰੂਪ ਦੇਣ ਦੀ ਖੇਡ ਸ਼ੁਰੂ ਹੋ ਗਈ ਹੈ। ਪਾਰਟੀ ਵਲੋਂ  ਕੇਂਦਰੀ ਹਾਈ ਕਮਾਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਅਤੇ ਉਸ ਨੂੰ ਗੁੰਮਰਾਹ ਕਰਨ ਲਈ ਔਰਤਾਂ ਨੂੰ ਕੁੱਟਣ ਦੇ ਮਾਮਲੇ ਨੂੰ ਐੱਸ. ਸੀ./ਐੱਸ. ਟੀ. ਨਾਲ ਸੰਬੰਧਤ ਮਾਮਲਾ ਪ੍ਰਚਾਰਤ ਕਰਨ ਅਤੇ ਐੱਫ. ਆਈ. ਆਰ. ਨੂੰ ਝੂਠੀ ਸਾਬਤ ਕਰਨ ਦੀ ਖੇਡ ਐਤਵਾਰ ਜਾਰੀ ਰਹੀ।
ਸਭ ਤੋਂ ਪਹਿਲਾਂ ਔਰਤਾਂ ਨੂੰ ਕੁੱਟਣ ਵਾਲੇ ਭਾਜਪਾ ਦੇ ਵਿਧਾਇਕ ਰਾਜ ਕੁਮਾਰ ਵਿਰੁੱਧ ਰੁਦਰਪੁਰ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਗਿਆ। 11 ਮਾਰਚ ਨੂੰ ਮੁੜ ਨਾਟਕੀ ਢੰਗ ਨਾਲ ਐੱਫ. ਆਈ. ਆਰ. ਦਰਜ ਕਰਵਾਉਣ ਵਾਲੇ ਨੌਜਵਾਨ ਨੇ ਇਹ ਕਹਿ ਦਿੱਤਾ ਕਿ ਉਸ ਨੇ ਝੂਠੀ ਸ਼ਿਕਾਇਤ ਦੇ ਆਧਾਰ 'ਤੇ ਵਿਧਾਇਕ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ।
ਓਧਰ ਭਾਜਪਾ ਦੇ ਸੂਬਾ ਪ੍ਰਧਾਨ ਨੇ ਵਿਧਾਇਕ ਨੂੰ 10 ਦਿਨ ਦੇ ਅੰਦਰ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ।


Related News