ਭਾਜਪਾ ਦੀਆਂ ਅਸਫਲਤਾਵਾਂ ਖਿਲਾਫ ਜਲਦ ਸ਼ੁਰੂ ਹੋਵੇਗਾ ਅੰਦੋਲਨ: ਅਸ਼ੋਕ ਤੰਵਰ

Sunday, Jul 14, 2019 - 05:35 PM (IST)

ਭਾਜਪਾ ਦੀਆਂ ਅਸਫਲਤਾਵਾਂ ਖਿਲਾਫ ਜਲਦ ਸ਼ੁਰੂ ਹੋਵੇਗਾ ਅੰਦੋਲਨ: ਅਸ਼ੋਕ ਤੰਵਰ

ਸਿਰਸਾ—ਹਰਿਆਣਾ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਂ. ਅਸ਼ੋਕ ਤੰਵਰ ਨੇ ਅੱਜ ਭਾਵ ਐਤਵਾਰ ਨੂੰ ਕਿਹਾ ਹੈ ਕਿ ਸੂਬੇ ਦੀ ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਅਤੇ ਬੇਰੁਜ਼ਗਾਰੀ ਖਿਲਾਫ ਕਾਂਗਰਸ ਪਾਰਟੀ ਜਨਤਾ ਨਾਲ ਮਿਲ ਕੇ ਜਲਦੀ ਹੀ ਅੰਦੋਲਨ ਸ਼ੁਰੂ ਕਰੇਗੀ। ਉਨ੍ਹਾਂ ਨੇ ਕਿਹਾ ਹੈ ਕਿ ਹਾਲ ਹੀ 'ਚ ਖਤਮ ਹੋਈਆ ਸੰਸਦੀ ਚੋਣਾਂ 'ਚ ਜੋ ਕਮੀਆਂ ਰਹੀਆਂ ਸੀ, ਉਨ੍ਹਾਂ 'ਤੇ ਪਾਰਟੀ ਮੰਥਨ ਕਰ ਰਹੀ ਹੈ ਅਤੇ ਉਨ੍ਹਾਂ ਕਮੀਆਂ ਨੂੰ ਦੂਰ ਕਰਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਪੂਰੇ ਜੋਸ਼ ਨਾਲ ਉਤਰੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਲਈ ਤਿਆਰੀਆਂ ਦੇ ਮੱਦੇਨਜ਼ਰ ਹਾਲ ਹੀ 'ਚ ਗੁਰੂਗ੍ਰਾਮ 'ਚ ਹੋਈ ਸੂਬਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀਆਂ ਮਹੱਤਵਪੂਰਨ ਬੈਠਕ 'ਚ ਬੂਥ ਕਮੇਟੀਆਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿਤੇ ਹਨ। 

ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੇ 90 ਵਿਧਾਨ ਸਭਾ ਖੇਤਰਾਂ 'ਚ ਰੈਲੀਆਂ ਕੀਤੀਆਂ ਜਾਣਗੀਆਂ। ਭਾਜਪਾ ਨੇ ਹੁਣ ਦੀ ਵਾਰੀ 75 ਪਾਰ ਦੇ ਨਾਅਰਿਆਂ 'ਤੇ ਨਿਸ਼ਾਨਾ ਵਿੰਨਦੇ ਹੋਏ ਡਾਂ. ਤੰਵਰ ਨੇ ਕਿਹਾ ਹੈ ਕਿ ਹੁਣ ਦੀ ਵਾਰ ਭਾਜਪਾ ਯਮੁਨਾ ਪਾਰ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਸੰਸਦੀ ਚੋਣਾਂ 'ਚ ਭਾਜਪਾ ਤੋਂ ਜੋ ਉਮੀਦਾਂ ਆਮ ਜਨਤਾ ਨੂੰ ਸੀ ਉਹ ਪੂਰੀਆਂ ਨਹੀਂ ਹੋ ਸਕੀਆਂ ਅਤੇ ਹਾਲ ਹੀ 'ਚ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਹਰਿਆਣਾ ਦੇ ਹੱਥ ਖਾਲੀ ਰਹੇ। 

ਡਾਂ. ਤੰਵਰ ਨੇ ਕਿਹਾ ਕਿ ਪੁਰਾਣੇ ਪ੍ਰੋਜੈਕਟਾਂ 'ਤੇ ਹੁਣ ਤੱਕ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ। ਅਜਿਹੇ 'ਚ ਨਵੇਂ ਪ੍ਰੋਜੈਕਟਾਂ ਦੀ ਭਾਜਪਾ ਸਰਕਾਰ 'ਤੇ ਕਿਵੇ ਆਸ ਲਗਾਈ ਜਾ ਸਕਦੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਸਥਿਤੀ ਨੂੰ ਲੈ ਕੇ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਇਸ ਤੋਂ ਇਲਾਵਾ ਡਾ. ਅਸ਼ੋਕ ਤੰਵਰ ਨੇ ਵੀ ਭਾਜਪਾ ਸਰਕਾਰ ਵੱਲੋਂ ਪੈਟਰੋਲ ਪਦਾਰਥਾਂ ਅਤੇ ਸੀਮੈਂਟ ਆਦਿ ਦੀਆਂ ਦਰਾਂ 'ਚ ਕੀਤੇ ਵਾਧੇ ਦੀ ਆਲੋਚਨਾ ਕੀਤੀ ਹੈ ਅਤੇ ਤਰੁੰਤ ਵਾਪਸ ਲੈਣ ਦੀ ਮੰਗ ਕੀਤੀ ਹੈ।


author

Iqbalkaur

Content Editor

Related News