ਇੰਦੌਰ ਤੋਂ ਜੰਮੂ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ, ਸਿੰਧੀਆ ਬੋਲੇ- ਹਿੰਦੁਸਤਾਨ ਦਾ ਤਾਜ ਅੱਜ ਦੇਸ਼ ਦੇ ਦਿਲ ਨਾਲ ਜੁੜਿਆ

Monday, Mar 28, 2022 - 06:20 PM (IST)

ਇੰਦੌਰ ਤੋਂ ਜੰਮੂ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ, ਸਿੰਧੀਆ ਬੋਲੇ- ਹਿੰਦੁਸਤਾਨ ਦਾ ਤਾਜ ਅੱਜ ਦੇਸ਼ ਦੇ ਦਿਲ ਨਾਲ ਜੁੜਿਆ

ਇੰਦੌਰ (ਭਾਸ਼ਾ)– ਕੇਂਦਰੀ ਸ਼ਹਿਰ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਸੋਮਵਾਰ ਨੂੰ ਇੰਦੌਰ ਅਤੇ ਜੰਮੂ ਵਿਚਾਲੇ ਸਿੱਧੀ ਉਡਾਣ ਸੇਵਾ ਨੂੰ ਹਰੀ ਝੰਡੀ ਵਿਖਾਈ। ਇੰਦੌਰ ’ਚ ਆਯੋਜਿਤ ਪ੍ਰੋਗਰਾਮ ਨਾਲ ਆਨਲਾਈਨ ਜੁੜੇ ਸਿੰਧੀਆ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਹਿੰਦੁਸਤਾਨ ਦੇ ਤਾਜ ਜੰਮੂ-ਕਸ਼ਮੀਰ ਅਤੇ ਹਿੰਦੁਸਤਾਨ ਦੇ ਦਿਲ ਇੰਦੌਰ ਵਿਚਾਲੇ ਸਿੱਧੀ ਉਡਾਣ ਸੇਵਾ ਸ਼ੁਰੂ ਹੋ ਰਹੀ ਹੈ।

ਸਿੰਧੀਆ ਨੇ ਕਿਹਾ ਮਾਂ ਅਹਿਲਆ ਦੀ ਨਗਰੀ ਇੰਦੌਰ ਇਕ ਇਤਿਹਾਸਕ ਸ਼ਹਿਰ ਹੈ, ਜੋ ਨਾ ਸਿਰਫ ਸਵੱਛਤਾ, ਸਿੱਖਿਆ ਸਗੋਂ ਕਈ ਮਾਮਲਿਆਂ ’ਚ ਦੇਸ਼ ’ਚ ਨੰਬਰ ਇਕ ’ਤੇ ਹੈ। ਅੱਜ ਸਵੱਛਤਾ ’ਚ ਇਹ ਦੇਸ਼ ਹੀ ਨਹੀਂ ਦੁਨੀਆ ’ਚ ਵੀ ਆਪਣੀ ਪਛਾਣ ਸਥਾਪਤ ਕਰ ਰਿਹਾ ਹੈ। ਇਹ ਦੇਸ਼ ਦਾ ਇਕਮਾਤਰ ਅਜਿਹਾ ਸ਼ਹਿਰ ਹੈ, ਜਿੱਥੇ ਦੋ ਵਿਸ਼ਵ ਪੱਧਰੀ ਸੰਸਥਾਵਾਂ- ਭਾਰਤੀ ਉਦਯੋਗਿਕੀ ਅਤੇ ਭਾਰਤੀ ਪ੍ਰਬੰਧਨ ਸੰਸਥਾ ਮੌਜੂਦ ਹਨ।

ਸਿੰਧੀਆ ਨੇ ਅੱਗੇ ਕਿਹਾ ਕਿ ਸ਼ਹਿਰ ’ਚ ਉਡਾਣ ਸੇਵਾ ਦੇ ਵਿਸਥਾਰ ਲਈ ਇੰਦੌਰ ਦੇ ਜਨਪ੍ਰਤੀਨਿਧੀ ਹਮੇਸ਼ਾ ਮੰਗ ਕਰਦੇ ਰਹੇ ਸਨ ਅਤੇ ਖੁਸ਼ੀ ਦੀ ਗੱਲ ਹੈ ਕਿ ਇੰਦੌਰ ਹਵਾਈ ਮਾਰਗ ਨਾਲ ਕਈ ਸ਼ਹਿਰਾਂ ਨਾਲ ਜੁੜ ਗਿਆ ਹੈ। ਉਨ੍ਹਾਂ ਕਿਹਾ ਕਿ ਜੰਮੂ ਦੇ ਨਾਲ ਹੁਣ ਵਿਸ਼ਾਖਾਪੱਟਨਮ ਅਤੇ ਚੰਡੀਗੜ੍ਹ ਵੀ ਇੰਦੌਰ ਨਾਲ ਜੁੜਨ ਜਾ ਰਹੇ ਹਨ। ਇੰਦੌਰ ਹਵਾਈ ਅੱਡੇ ’ਤੇ ਸਹੂਲਤਾਂ ’ਚ ਲਗਾਤਾਰ ਵਿਸਥਾਰ ਹੋ ਰਿਹਾ ਹੈ। 


author

Tanu

Content Editor

Related News