ਖੜ੍ਹੇ ਕੰਟੇਨਰ ''ਚ ਕਾਰ ਨੇ ਮਾਰੀ ਟੱਕਰ, ਔਰਤ ਦੀ ਮੌਤ
Monday, Mar 26, 2018 - 02:55 PM (IST)

ਜੈਪੁਰ— ਜੈਪੁਰ 'ਚ ਐਕਪ੍ਰੈਸ ਹਾਈਵੇਅ 'ਤੇ ਸੋਮਵਾਰ ਨੂੰ ਇਕ ਕਾਰ ਨੇ ਖੜ੍ਹੇ ਕੰਟੇਨਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ 'ਚ ਸਵਾਰ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਹਾਦਸੇ ਦੇ ਬਾਅਦ ਉਥੇ ਲੰਬਾ ਜ਼ਾਮ ਲੱਗ ਗਿਆ।
ਅਜਮੇਰ-ਦਿੱਲੀ ਹਾਈਵੇਅ ਸਥਿਤ ਮਾਨਪੁਰ ਮਾਚੇੜੀ ਦੇ ਸੇਵੜ ਮਾਤਾ ਮੰਦਰ ਨੇੜੇ ਇਕ ਕਾਰ ਨੇ ਖੜ੍ਹੇ ਕੰਟੇਨਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਕਾਰ 'ਚ ਸਵਾਰ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 4 ਲੋਕ ਜ਼ਖਮੀ ਹੋ ਗਏ। ਮਾਨਪੁਰਾ ਮਾਚੇੜੀ ਚੌਕੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਮੁਤਾਬਕ ਕਾਰ ਜੈਪੁਰ ਤੋਂ ਦਿੱਲੀ ਵੱਲ ਜਾ ਰਹੀ ਸੀ। ਕਾਰ 'ਚ ਪਤੀ-ਪਤਨੀ ਅਤੇ 3 ਬੱਚੇ ਸਨ। ਹਾਈਵੇਅ 'ਤੇ 5 ਕਿਲੋਮੀਟਰ ਤੱਕ ਲੰਬਾ ਜ਼ਾਮ ਲੱਗ ਗਿਆ। ਪੁਲਸ ਨੇ ਕਾਰ ਨੂੰ ਸਾਈਡ 'ਚ ਕਰਵਾ ਕੇ ਜ਼ਾਮ ਖੁਲ੍ਹਵਾਇਆ।