ਮਿਊਜ਼ਿਕ ਕੰਸਰਟ ''ਚ ਪਈਆਂ ਭਾਜੜਾਂ, 2 ਕੁੜੀਆਂ ਸਣੇ 4 ਨੌਜਵਾਨਾਂ ਦੀ ਹੋਈ ਮੌਤ, ਕਈ ਬੇਹੋਸ਼

Saturday, Nov 25, 2023 - 11:46 PM (IST)

ਮਿਊਜ਼ਿਕ ਕੰਸਰਟ ''ਚ ਪਈਆਂ ਭਾਜੜਾਂ, 2 ਕੁੜੀਆਂ ਸਣੇ 4 ਨੌਜਵਾਨਾਂ ਦੀ ਹੋਈ ਮੌਤ, ਕਈ ਬੇਹੋਸ਼

ਨੈਸ਼ਨਲ ਡੈਸਕ: ਕੇਰਲ ਦੀ ਕੋਚੀ ਯੂਨੀਵਰਸਿਟੀ (CUSAT) ਵਿਚ ਇਕ ਸੰਗੀਤ ਸਮਾਰੋਹ ਦੌਰਾਨ ਮਚੀ ਭਗਦੜ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਘਟਨਾ 'ਚ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਯੂਨੀਵਰਸਿਟੀ ਵਿੱਚ ਇਹ ਭਗਦੜ ਉਸ ਸਮੇਂ ਮਚ ਗਈ ਜਦੋਂ ਨਿਕਿਤਾ ਗਾਂਧੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਕੈਂਪਸ ਦੇ ਓਪਨ ਏਅਰ ਆਡੀਟੋਰੀਅਮ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਓਪਨ ਆਡੀਟੋਰੀਅਮ 'ਚ ਪ੍ਰੋਗਰਾਮ ਚੱਲ ਰਿਹਾ ਸੀ ਕਿ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਲੋਕ ਆਡੀਟੋਰੀਅਮ ਵੱਲ ਭੱਜੇ। ਕੁਝ ਦੇਰ ਵਿਚ ਹੀ ਉਥੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਚੀਨ 'ਚ ਫ਼ੈਲੀ ਭੇਤਭਰੀ ਬੀਮਾਰੀ ਕਾਰਨ ਅਲਰਟ 'ਤੇ ਭਾਰਤ, ਬੱਚਿਆਂ ਨੂੰ ਲੈ ਰਹੀ ਲਪੇਟ ਵਿਚ

ਮਰਨ ਵਾਲੇ ਵਿਦਿਆਰਥੀਆਂ ਵਿੱਚ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ। ਮ੍ਰਿਤਕ ਵਿਦਿਆਰਥੀਆਂ ਵਿਚ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ, ਜਦਕਿ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਭਗਦੜ ਵਿਚ ਕਈ ਵਿਦਿਆਰਥੀ ਬੇਹੋਸ਼ ਹੋ ਗਏ ਸਨ। ਘਟਨਾ 'ਚ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਕਲਾਮਸੇਰੀ ਮੈਡੀਕਲ ਕਾਲਜ 'ਚ ਰੱਖਿਆ ਗਿਆ ਹੈ। ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਦੇ ਅਨੁਸਾਰ, ਦੋ ਵਿਦਿਆਰਥੀ ਅਤੇ ਦੋ ਵਿਦਿਆਰਥਣਾਂ ਦੀ ਮੌਤ ਹੋ ਗਈ, ਜਦੋਂ ਕਿ 60 ਤੋਂ ਵੱਧ ਲੋਕ ਕਲਾਮਾਸੇਰੀ ਮੈਡੀਕਲ ਕਾਲਜ ਹਸਪਤਾਲ ਅਤੇ ਕੁਝ ਹੋਰ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਜਾਰਜ ਨੇ ਦੱਸਿਆ ਕਿ ਚਾਰ ਹੋਰ ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News