SSB ''ਚ ਕਾਂਸਟੇਬਲ ਦੇ ਅਹੁਦਿਆਂ ''ਤੇ ਨਿਕਲੀਆਂ ਬੰਪਰ ਭਰਤੀਆਂ, 10ਵੀਂ ਪਾਸ ਕਰਨ ਅਪਲਾਈ

Tuesday, Sep 01, 2020 - 12:03 PM (IST)

SSB ''ਚ ਕਾਂਸਟੇਬਲ ਦੇ ਅਹੁਦਿਆਂ ''ਤੇ ਨਿਕਲੀਆਂ ਬੰਪਰ ਭਰਤੀਆਂ, 10ਵੀਂ ਪਾਸ ਕਰਨ ਅਪਲਾਈ

ਨਵੀਂ ਦਿੱਲੀ— ਹਥਿਆਰਬੰਦ ਸਰਹੱਦੀ ਫੋਰਸ (ਐੱਸ. ਐੱਸ. ਬੀ.) ਨੇ ਕਾਂਸਟੇਬਲ ਦੇ ਅਹੁਦਿਆਂ 'ਤੇ ਬੰਪਰ ਭਰਤੀਆਂ ਕੱਢੀਆਂ ਹਨ। ਇਸ ਅਹੁਦੇ 'ਤੇ 1500 ਤੋਂ ਵਧੇਰੇ ਉਮੀਦਵਾਰਾਂ ਦੀ ਭਰਤੀ ਹੋਵੇਗੀ। ਜਾਰੀ ਅਹੁਦਿਆਂ 'ਤੇ 29 ਅਗਸਤ ਤੋਂ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 

ਕੁੱਲ ਅਹੁਦੇ- 1522

ਉਮਰ ਹੱਦ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਘੱਟ ਤੋਂ ਘੱਟ ਉਮਰ ਤਹਿਤ ਕਾਂਸਟੇਬਲ (ਡਰਾਈਵਰ) ਦੇ ਅਹੁਦੇ 'ਤੇ 21 ਤੋਂ 27 ਸਾਲ ਜਦਕਿ ਹੋਰ ਅਹੁਦਿਆਂ 'ਤੇ 18 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਕਾਂਸਟੇਬਲ (ਲੈਬ ਅਸਿਸਟੈਂਟ) ਲਈ 18 ਤੋਂ 25 ਸਾਲ। ਇਸ ਤੋਂ ਇਲਾਵਾ ਹੋਰ ਅਹੁਦਿਆਂ ਲਈ ਉਮਰ 23, 25 ਅਤੇ 27 ਸਾਲ ਅਹੁਦਿਆਂ ਮੁਤਾਬਕ ਤੈਅ ਕੀਤੀ ਗਈ ਹੈ। 

ਸਿੱਖਿਅਕ ਯੋਗਤਾ— 
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦੀ ਸਿੱਖਿਅਕ ਯੋਗਤਾ ਵੱਖ-ਵੱਖ ਹੈ। ਜ਼ਿਆਦਾਤਰ ਅਹੁਦਿਆਂ 'ਤੇ 10ਵੀਂ ਪਾਸ ਦਾ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ। ਕਾਂਸਟੇਬਲ- ਤਰਖਾਣ, ਪਲੰਬਰ, ਪੇਂਟਰ ਲਈ ਆਈ. ਟੀ. ਆਈ. 'ਚ ਇਕ ਸਾਲ ਦਾ ਸਰਟੀਫ਼ਿਕੇਟ ਕੋਰਸ ਹੋਣਾ ਚਾਹੀਦੀ ਹੈ।

ਅਹੁਦਿਆਂ ਦਾ ਵੇਰਵਾ ਅਤੇ ਅਸਾਮੀਆਂ—
PunjabKesari
ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਅਪਲਾਈ ਕਰਨ ਦੀ ਤਾਰੀਖ਼- 29 ਅਗਸਤ 2020
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼— 27 ਸਤੰਬਰ 2020

ਅਰਜ਼ੀ ਫੀਸ—
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਸ਼੍ਰੇਣੀਆਂ ਮੁਤਾਬਕ ਉਮੀਦਵਾਰਾਂ ਲਈ ਫੀਸ ਤੈਅ ਕੀਤੀ ਗਈ ਹੈ। ਇਸ ਦੇ ਤਹਿਤ ਆਮ, ਓ. ਬੀ. ਸੀ, ਈ. ਡਬਲਿਊ. ਐੱਸ ਸ਼੍ਰੇਣੀ ਨੂੰ 100 ਰੁਪਏ, ਜਦਕਿ ਐੱਸ. ਸੀ, ਐੱਸ. ਟੀ, ਜਨਾਨੀ ਵਰਗ ਤੋਂ ਅਪਲਾਈ ਫੀਸ ਨਹੀਂ ਲਈ ਜਾਵੇਗੀ। ਫੀਸ ਦਾ ਭੁਗਤਾਨ ਕ੍ਰੇਡਿਟ ਕਾਰਡ, ਡੇਬਿਟ ਕਾਰਡ ਜਾਂ ਨੈੱਟ ਬੈਂਕਿੰਗ ਦੇ ਮਾਧਿਅਮ ਤੋਂ ਕੀਤਾ ਜਾ ਸਕਦਾ ਹੈ।

ਕਾਂਸਟੇਬਲ ਦੀ ਤਨਖ਼ਾਹ—
ਇਨ੍ਹਾਂ ਅਹੁਦਿਆਂ 'ਤੇ ਚੁਣੇ ਜਾਣ 'ਤੇ ਉਮੀਦਵਾਰਾਂ ਨੂੰ ਤਨਖ਼ਾਹ ਦੇ ਤੌਰ 'ਤੇ 21,700-69100/-ਰੁਪਏ ਦਿੱਤੇ ਜਾਣ ਦੀ ਵਿਵਸਥਾ ਹੈ।

ਚੋਣ ਪ੍ਰਕਿਰਿਆ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਇਮਤਿਹਾਨ, ਟਰੇਡ ਟੈਸਟ ਅਤੇ ਸਰੀਰਕ ਟੈਸਟ ਦੇ ਆਧਾਰ 'ਤੇ ਕੀਤਾ ਜਾਵੇਗਾ।

ਇੰਝ ਕਰੋ ਅਪਲਾਈ—
ਉਮੀਦਵਾਰ ਅਧਿਕਾਰਤ ਵੈੱਬਸਾਈਟ  http://ssbrectt.gov.in 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਪੂਰੀ ਕਰਨ।


author

Tanu

Content Editor

Related News