ਘੱਟ ਮੀਂਹ ਅਤੇ ਵਧ ਤਾਪਮਾਨ ਕਾਰਨ ਸ਼੍ਰੀਨਗਰ ਦਾ ਟਿਊਲਿਪ ਗਾਰਡਨ ਹੋਇਆ ਬੰਦ

04/18/2022 5:51:30 PM

ਸ਼੍ਰੀਨਗਰ (ਭਾਸ਼ਾ)- ਸ਼੍ਰੀਨਗਰ 'ਚ ਘੱਟ ਮੀਂਹ ਅਤੇ ਵੱਧ ਤਾਪਮਾਨ ਕਾਰਨ ਏਸ਼ੀਆ ਦੇ ਸਭ ਤੋਂ ਸਭ ਤੋਂ ਵੱਡੇ ਟਿਊਲਿਪ ਗਾਰਡਨ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿੱਥੇ ਇਸ ਬਸੰਤ ਰੁੱਤ 'ਚ 3.60 ਲੱਖ ਸੈਲਾਨੀ ਆਏ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗਾਰਡਨ ਇੰਚਾਰਜ ਇਨਾਮ ਰਹਿਮਾਨ ਸੋਫੀ ਨੇ ਦੱਸਿਆ ਕਿ ਮਸ਼ਹੂਰ ਡਲ ਝੀਲ ਦੇ ਸਾਹਮਣੇ ਸਥਿਤ ਬਗੀਚਾ ਫੁੱਲਾਂ ਦੇ ਸੁੱਕ ਜਾਣ ਤੋਂ ਬਾਅਦ ਸੋਮਵਾਰ ਤੋਂ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ। ਲਗਭਗ 26 ਦਿਨ ਪਹਿਲਾਂ ਖਿੜੇ ਟਿਊਲਿਪ ਦੇ ਫੁੱਲਾਂ ਦੇ ਮੁਰਝਾ ਜਾਣ ਕਾਰਨ ਗਾਰਡਨ ਬੰਦ ਕਰ ਦਿੱਤਾ ਗਿਆ ਹੈ।

ਸੋਫੀ ਨੇ ਕਿਹਾ,“ਅਸੀਂ ਫੁੱਲਾਂ ਨੂੰ ਮੁਰਝਾਉਣ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਸਾਡੇ ਕਰਮੀਆਂ ਨੇ ਬਹੁਤ ਮਿਹਨਤ ਕੀਤੀ ਅਤੇ ਉਹ ਰਾਤ ਨੂੰ ਵੀ ਪਾਣੀ ਛਿੜਕਦੇ ਸਨ ਪਰ ਘੱਟ ਮੀਂਹ ਅਤੇ ਅਸਾਧਾਰਨ ਤੌਰ 'ਤੇ ਵੱਧ ਤਾਪਮਾਨ ਕਾਰਨ ਫੁੱਲ ਥੋੜੇ ਜਿਹੇ ਜਲਦੀ ਮੁਰਝਾਉਣ ਲੱਗੇ।'' ਅਧਿਕਾਰੀ ਨੇ ਕਿਹਾ ਕਿ ਟਿਊਲਿਪ ਦੇ ਫੁੱਲਾਂ ਦਾ ਔਸਤ ਜੀਵਨਕਾਲ ਤਿੰਨ ਤੋਂ ਚਾਰ ਹਫ਼ਤਿਆਂ ਦਾ ਹੁੰਦਾ ਹੈ ਪਰ ਮੋਹਲੇਧਾਰ ਮੀਂਹ ਜਾਂ ਬਹੁਤ ਜ਼ਿਆਦਾ ਗਰਮੀ ਉਨ੍ਹਾਂ ਨੂੰ ਨਸ਼ਟ ਕਰ ਸਕਦੀ ਹੈ। ਇਸ ਸਾਲ ਗਾਰਡਨ 'ਚ 68 ਕਿਸਮਾਂ ਦੇ ਫੁੱਲ ਦਿਖਾਈ ਦਿੱਤੇ, ਜਿਨ੍ਹਾਂ 'ਚ 6 ਨਵੀਆਂ ਕਿਸਮਾਂ ਦੇ ਟਿਊਲਿਪ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਲਗਭਗ ਇਕ ਮਹੀਨੇ ਪਹਿਲਾਂ ਖੁੱਲ੍ਹਣ ਤੋਂ ਬਾਅਦ ਗਾਰਡਨ 'ਚ 3.60 ਲੱਖ ਸੈਲਾਨੀਆਂ ਦੀ ਆਮਦ ਦੇਖਣ ਨੂੰ ਮਿਲੀ ਹੈ। ਇਨ੍ਹਾਂ 'ਚ 1.61 ਲੱਖ ਘਰੇਲੂ ਸੈਲਾਨੀ ਅਤੇ 159 ਵਿਦੇਸ਼ੀ ਸੈਲਾਨੀ ਸ਼ਾਮਲ ਹਨ। ਪਿਛਲੇ ਸਾਲ ਗਾਰਡਨ 'ਚ 2.25 ਲੱਖ ਲੋਕ ਆਏ ਸਨ।


DIsha

Content Editor

Related News