ਬਰਫਬਾਰੀ ਕਾਰਨ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਬੰਦ

Thursday, Nov 28, 2019 - 04:25 PM (IST)

ਬਰਫਬਾਰੀ ਕਾਰਨ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਬੰਦ

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਬਾਰਿਸ਼ ਤੋਂ ਬਾਅਦ ਵੀਰਵਾਰ ਨੂੰ ਬਰਫਬਾਰੀ ਜਾਰੀ ਹੈ, ਜਿਸ ਕਾਰਨ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਤਾਪਮਾਨ ਡਿੱਗ ਕੇ ਸਿਫਰ ਤੋਂ 0.5 ਡਿਗਰੀ ਸੈਲਸੀਅਸ ਹੇਠਾਂ ਹੋ ਗਿਆ। ਬਰਫਬਾਰੀ ਕਾਰਨ ਜ਼ਿਆਦਾਤਰ ਸੜਕਾਂ 'ਤੇ ਆਵਾਜਾਈ ਠੱਪ ਹੋ ਗਈ। ਬਰਫਬਾਰੀ ਦਰਮਿਆਨ ਟਰਾਂਸਮਿਸ਼ਨ ਲਾਈਨ 'ਚ ਖਰਾਬੀ ਆ ਜਾਣ ਕਾਰਨ ਬਿਜਲੀ ਵਿਕਾਸ ਵਿਭਾਗ (ਪੀ. ਡੀ. ਪੀ.) ਨੇ ਸ਼੍ਰੀਨਗਰ ਦੀਆਂ ਜ਼ਿਆਦਾਤਰ ਥਾਵਾਂ 'ਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ। ਇਕ ਟ੍ਰੈਫਿਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਈਵੇਅ 'ਤੇ ਕਾਜੀਗੁੰਡ, ਬਨਿਹਾਲ, ਜਵਾਹਰ ਸੁਰੰਗ ਅਤੇ ਹੋਰ ਖੇਤਰਾਂ ਵਿਚ ਕੱਲ ਦਿਨ 'ਚ ਬਾਰਿਸ਼ ਪੈਣ ਤੋਂ ਬਾਅਦ ਰਾਤ 'ਚ ਵੀ ਬਾਰਿਸ਼ ਪਈ।

ਓਧਰ ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ ਅਤੇ ਸੀਮਾ ਸੜਕ ਸੰਗਠਨ ਨੇ ਹਾਈਵੇਅ 'ਤੇ ਬਰਫ ਨੂੰ ਸਾਫ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਰਮਿਆਨ ਵੱਡੀ ਗਿਣਤੀ 'ਚ ਯਾਤਰੀ ਵਾਹਨ ਅਤੇ ਜ਼ਰੂਰੀ ਵਸਤੂਆਂ ਕਸ਼ਮੀਰ ਲੈ ਕੇ ਜਾ ਰਹੇ ਟਰੱਕ ਹਾਈਵੇਅ 'ਤੇ ਫਸੇ ਹੋਏ ਹਨ। ਇਸ ਦਰਮਿਆਨ ਪਿਛਲੇ 24 ਘੰਟਿਆਂ ਤੋਂ ਹੋ ਰਹੀ ਬਰਫਬਾਰੀ ਕਾਰਨ ਲੱਦਾਖ ਨੂੰ ਕਸ਼ਮੀਰ ਨਾਲ ਜੋੜਨ ਵਾਲੀ ਇਕ ਮਾਤਰ ਸੜਕ 434 ਕਿਲੋਮੀਟਰ ਲੰਬੇ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇਅ ਅੱਜ ਦੂਜੇ ਵੀ ਬੰਦ ਰਿਹਾ। ਉਨ੍ਹਾਂ ਨੇ ਦੱਸਿਆ ਕਿ ਹਾਈਵੇਅ ਤੋਂ ਬਰਫ ਦੀ ਸਫਾਈ ਅਤੇ ਮੌਸਮ 'ਚ ਸੁਧਾਰ ਤੋਂ ਬਾਅਦ ਹੀ ਆਵਾਜਾਈ ਦੀ ਇਜਾਜ਼ਤ ਦਿੱਤੀ ਜਾਵੇਗੀ।


author

Tanu

Content Editor

Related News