ਸ਼੍ਰੀਨਗਰ ਮੁਕਾਬਲਾ : ਸੁਰੱਖਿਆ ਫੋਰਸਾਂ ’ਤੇ ਪੱਥਰਬਾਜ਼ੀ ਦੇ ਦੋਸ਼ ਹੇਠ 15 ਗ੍ਰਿਫਤਾਰ
Thursday, Mar 17, 2022 - 10:00 PM (IST)
ਸ਼੍ਰੀਨਗਰ (ਭਾਸ਼ਾ/ਅਰੀਜ)– ਸ਼੍ਰੀਨਗਰ ਮੁਕਾਬਲੇ ਵਿਚ 3 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਫੋਰਸਾਂ ’ਤੇ ਪੱਥਰਬਾਜ਼ੀ ਕਰਨ ਦੇ ਦੋਸ਼ ਹੇਠ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਪੁਲਸ ਨੇ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਚੇਤਾਵਨੀ ਦੇ ਬਾਵਜੂਦ, ਭੜਕੀ ਭੀੜ ਨੇ ਮੁਕਾਬਲੇ ਵਾਲੀ ਜਗ੍ਹਾ ਤੱਕ ਪੁੱਜਣ ਦਾ ਯਤਨ ਕੀਤਾ ਅਤੇ ਸੁਰੱਖਿਆ ਫੋਰਸਾਂ ’ਤੇ ਪੱਥਰਬਾਜ਼ੀ ਕੀਤੀ। ਸੁਰੱਖਿਆ ਫੋਰਸਾਂ ਨੇ ਸ਼੍ਰੀਨਗਰ ਦੇ ਸ਼ੰਕਰਪੁਰਾ ਨੌਗਾਮ ਵਿਚ ਬੀਤੇ ਦਿਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਮਾਪਦੰਡ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਮੁਤਾਬਕ ਮੁਕਾਬਲੇ ਵਾਲੀ ਜਗ੍ਹਾ ਨੂੰ ਨਾਗਰਿਕਾਂ ਦੀ ਸੁਰੱਖਿਆ ਦੇ ਨਜ਼ਰੀਏ ਨਾਲ ਖਾਲੀ ਕਰਵਾਇਆ ਜਾ ਰਿਹਾ ਸੀ।
ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਨਾਗਰਿਕਾਂ ਦੇ ਮੁਕਾਬਲੇ ਵਾਲੀ ਜਗ੍ਹਾ ਵੱਲ ਨਾ ਜਾਣ ਲਈ ਸਾਈਨਬੋਰਡ ਵੀ ਲਾਏ ਗਏ ਸਨ ਤਾਂ ਜੋ ਇਸ ਗੱਲ ਦੀ ਤਸੱਲੀ ਕਰ ਲਈ ਜਾਵੇ ਕਿ ਘਟਨਾ ਵਾਲੀ ਜਗ੍ਹਾ ’ਤੇ ਅੱਤਵਾਦੀਆਂ ਨੇ ਕੋਈ ਵਿਸਫੋਟਕ ਤਾਂ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਹਾਲਾਂਕਿ ਸ਼ੰਕਰਪੁਰਾ ਵਾਨਾਬਲ ਇਲਾਕੇ ਦੇ ਨੇੜਲੇ ਖੇਤਰਾਂ ਤੋਂ ਭੜਕੀ ਭੀੜ ਆਪਣੇ ਹੱਥਾਂ ਵਿਚ ਲਾਠੀਆਂ ਅਤੇ ਪੱਥਰ ਲੈ ਕੇ ਮੁਕਾਬਲੇ ਵਾਲੀ ਜਗ੍ਹਾ ’ਤੇ ਜਮ੍ਹਾ ਹੋ ਗਈ ਅਤੇ ਸੁਰੱਖਿਆ ਕਰਮਚਾਰੀਆਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਭੀੜ ਨੂੰ ਖਦੇੜਨ ਲਈ ਐੱਸ. ਓ. ਪੀ. ਮੁਤਾਬਕ ਪਹਿਲਾਂ ਧੂੰਏਂ ਦੇ ਗੋਲੇ ਛੱਡੇ ਗਏ।
ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।