ਨੈਸ਼ਨਲ ਟੂਰਿਜਮ ਡੇਅ : ਸ਼੍ਰੀਨਗਰ ਸਿਟੀ ਹੈਰੀਟੇਜ ਬੱਸ ਸੇਵਾ ਕੀਤੀ ਗਈ ਸ਼ੁਰੂ

Saturday, Jan 29, 2022 - 12:01 PM (IST)

ਨੈਸ਼ਨਲ ਟੂਰਿਜਮ ਡੇਅ : ਸ਼੍ਰੀਨਗਰ ਸਿਟੀ ਹੈਰੀਟੇਜ ਬੱਸ ਸੇਵਾ ਕੀਤੀ ਗਈ ਸ਼ੁਰੂ

ਸ਼੍ਰੀਨਗਰ- ਰਾਸ਼ਟਰੀ ਸੈਰ-ਸਪਾਟਾ ਦਿਵਸ (ਨੈਸ਼ਨਲ ਟੂਰਿਜਮ ਡੇਅ) 'ਤੇ ਕਸ਼ਮੀਰ ਦੇ ਸੈਰ-ਸਪਾਟਾ ਵਿਭਾਗ ਨੇ ਮੰਗਲਵਾਰ ਨੂੰ ਸੈਲਾਨੀਆਂ ਲਈ ਸ਼੍ਰੀਨਗਰ ਸਿਟੀ ਹੈਰੀਟੇਜ ਟੂਰ ਬੱਸ ਸੇਵਾ ਸ਼ੁਰੂ ਕੀਤੀ। ਇਹ ਦੁਨੀਆ ਭਰ ਤੋਂ ਆਏ ਸੈਲਾਨੀਆਂ ਨੂੰ ਸ਼ਹਿਰ ਦੇ ਵਿਰਾਸਤ ਸਥਾਨ ਦਿਖਾਏਗੀ ਅਤੇ ਭੋਜਨਾਂ ਤੇ ਹਸਤਸ਼ਿਲਪ ਨਾਲ ਰੂਬਰੂ ਕਰਵਾਏਗੀ। ਸੈਰ-ਸਪਾਟਾ ਵਿਭਾਗ ਦੇ ਸਕੱਤਰ ਸਰਮਦ ਹਫ਼ੀਜ ਨੇ ਡਾਇਰੈਕਟਰ ਸੈਰ-ਸਪਾਟਾ ਜੀ.ਐੱਨ. ਇਟੂ ਦੀ ਮੌਜੂਦਗੀ 'ਚ ਮੰਗਲਵਾਰ ਨੂੰ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਸੈਲਾਨੀਆਂ ਨੂੰ ਬੁਰਜਮਾ, ਹਰਿਪਰਬਤ, ਜਾਮੀਆ ਮਸਜਿਦ, ਹਜਰਤਬਲ, ਬੌਧ ਸਥਾਨ, ਹਾਰਵਨ, ਪਰੀ ਮਹਿਲ ਅਤੇ ਹੋਰ ਸ਼੍ਰੀਨਗਰ ਸ਼ਹਿਰ ਦੇ ਪ੍ਰਮੁੱਖ ਸਥਾਨਾਂ 'ਤੇ ਸੈਰ ਕਰਵਾਏਗੀ।

ਹੈਰੀਟੇਜ ਟੂਰ ਦਾ ਮਕਸਦ ਕੁਦਰਤੀ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਤੋਂ ਇਲਾਵਾ ਸ਼ਹਿਰ ਦੀ ਵਿਰਾਸਤ ਸੈਰ-ਸਪਾਟਾ ਸਮਰੱਥਾ ਨੂੰ ਉਤਸ਼ਾਹ ਦੇਣਾ ਹੈ। ਇਸ ਤੋਂ ਇਲਾਵਾ ਸੈਰ-ਸਪਾਟਾ ਸਥਾਨਾਂ 'ਚ ਕ੍ਰਾਸ ਕੰਟਰੀ ਟੂਰ ਸ਼ੁਰੂ ਕੀਤੇ। ਸਕੱਤਰ ਨੇ ਸਰਕਾਰ ਦੀ ਇਸ ਅਨੋਖੀ ਪਹਿਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਰੀਟੇਜ ਟੂਰ ਬੱਸ ਸੇਵਾ ਸ਼ੁਰੂ ਕਰਨ ਦਾ ਮਕਸਦ ਸ਼ਹਿਰ ਦੀ ਵਿਰਾਸਤ ਸਮਰੱਥਾ ਬਾਰੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਅਨੁਭਵ ਨੂੰ ਵਧਾਉਣਾ ਹੈ। 


author

DIsha

Content Editor

Related News