ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ ਮੁੱਖ ਦੋਸ਼ੀ ਜੀਂਦ ਤੋਂ ਕਾਬੂ

Monday, Dec 07, 2015 - 12:25 PM (IST)

 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ ਮੁੱਖ ਦੋਸ਼ੀ ਜੀਂਦ ਤੋਂ ਕਾਬੂ

 

ਜੀਂਦ (ਹਰਿਆਣਾ)— ਸਿੱਖਾਂ ਦੇ ਪਵਿੱਤਰ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਮਾਮਲਿਆਂ ਦੇ ਮੁੱਖ ਦੋਸ਼ੀ ਅੰਮ੍ਰਿਤਸਰ ਨਿਵਾਸੀ ਪਰਮਜੀਤ ਨੂੰ ਜੀਂਦ ਪੁਲਸ ਨੇ ਐਤਵਾਰ ਦੀ ਸ਼ਾਮ ਨੂੰ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ। 
ਥਾਣਾ ਮੁਖੀ ਸੋਮਵੀਰ ਢਾਕਾ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਪਰਮਜੀਤ ਬਾਰੇ ਜ਼ਿਲੇ ਵਿਚ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਚੌਕਸ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮਜੀਠਾ ਥਾਣੇ ਤੋਂ ਸੂਚਨਾ ਮਿਲੀ ਸੀ ਕਿ ਦੋਸ਼ੀ ਨੇ ਅੰਮ੍ਰਿਤਸਰ ਦੇ ਐੱਸ. ਪੀ. ਨੂੰ ਫੋਨ ਕੀਤਾ ਸੀ ਅਤੇ ਉਸ ਦੀ ਕਾਲ ਦੇ ਆਧਾਰ ''ਤੇ ਉਸ ਦੀ ਲੋਕੇਸ਼ਨ ਦਾ ਪਤਾ ਲੱਗਾ।

ਦਰਅਸਲ ਦੋਸ਼ੀ ਨੇ ਅੰਮ੍ਰਿਤਸਰ ਦੇ ਐੱਸ. ਪੀ. ਨੂੰ ਫੋਨ ਕਰ ਕੇ ਆਤਮ-ਸਮਰਪਣ ਕਰਨ ਦਾ ਪ੍ਰਸਤਾਵ ਰੱਖਦੇ ਹੋਏ ਕੁਝ ਦਿਨ ਦਾ ਮੋਹਲਤ ਮੰਗੀ ਸੀ, ਜਿਸ ਤੋਂ ਬਾਅਦ ਐੱਸ. ਪੀ. ਨੇ ਜੀਂਦ ਦੇ ਐੱਸ. ਪੀ. ਨੂੰ ਫੋਨ ਲੋਕੇਸ਼ਨ ਬਾਰੇ ਦੱਸਿਆ। ਮੋਬਾਈਲ ਫੋਨ ਦੇ ਆਧਾਰ ''ਤੇ ਪਰਮਜੀਤ ਨੂੰ ਉਸ ਦੇ ਸਾਥੀ ਸਮੇਤ ਨਰਵਾਨਾ ਰੋਡ ਸਥਿਤ ਅਚਾਰ ਫੈਕਟਰੀ ਕੋਲ ਗ੍ਰਿਫਤਾਰ ਕਰ ਕੇ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। 

 


author

Tanu

News Editor

Related News