1 ਮਈ ਤੋਂ ਲੱਗੇਗੀ ਸਪੂਤਨਿਕ ਵੈਕਸੀਨ, ਅੱਜ ਰਾਤ ਰੂਸ ਤੋਂ ਆਉਣਗੇ ਦੋ ਜਹਾਜ਼

Wednesday, Apr 28, 2021 - 10:05 PM (IST)

1 ਮਈ ਤੋਂ ਲੱਗੇਗੀ ਸਪੂਤਨਿਕ ਵੈਕਸੀਨ, ਅੱਜ ਰਾਤ ਰੂਸ ਤੋਂ ਆਉਣਗੇ ਦੋ ਜਹਾਜ਼

ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਹੁਣ ਹਰ ਕਿਸੇ ਨੂੰ 1 ਮਈ ਦਾ ਇੰਤਜ਼ਾਰ ਹੈ ਕਿਉਂਕਿ ਇਸ ਦਿਨ ਤੋਂ ਦੇਸ਼ਭਰ ਵਿੱਚ ਸਾਰੇ ਬਾਲਗ ਨਾਗਰਿਕਾਂ ਨੂੰ ਕੋਰੋਨਾ ਦਾ ਟੀਕਾ ਲਗਾਏ ਜਾਣ ਦੀ ਸ਼ੁਰੂਆਤ ਹੋਵੇਗੀ। ਮਹਾਮਾਰੀ ਖ਼ਿਲਾਫ਼ ਇਸ ਜੰਗ ਵਿੱਚ ਟੀਕਾਕਰਣ ਮੁਹਿੰਮ ਦੀ ਵਿਸ਼ੇਸ਼ ਭੂਮਿਕਾ ਰਹੇਗੀ। ਇਸ ਦੌਰਾਨ ਚੰਗੀ ਖ਼ਬਰ ਹੈ ਕਿ ਅੱਜ ਰਾਤ ਰੂਸੀ ਮੈਡੀਕਲ ਸਹਾਇਤਾ ਦੇ ਦੋ ਜਹਾਜ਼ ਦਿੱਲੀ ਪੁੱਜਣ ਵਾਲੇ ਹਨ।

ਰੂਸੀ ਵੈਕਸੀਨ ਸਪੂਤਨਿਕ ਵੀ 1 ਮਹੀਨੇ ਤੋਂ ਟੀਕਾਕਰਣ ਮੁਹਿੰਮ ਵਿੱਚ ਸ਼ਾਮਲ ਹੋਵੇਗਾ। ਸੂਤਰ ਦੱਸਦੇ ਹਨ ਕਿ ਅੱਜ ਭਾਰਤ ਅਤੇ ਰੂਸ ਦੇ ਦੋਨਾਂ ਰਾਸ਼ਟਰ ਪ੍ਰਮੁਖਾਂ ਨਾਲ ਗਰਮਜੋਸ਼ੀ ਨਾਲ ਗੱਲਬਾਤ ਹੋਈ ਹੈ। ਨਾਲ ਹੀ ਦੋਨਾਂ ਦੇਸ਼ਾਂ ਵਿਚਾਲੇ ਨਵੇਂ ਖੇਤਰਾਂ ਅਤੇ ਰਣਨੀਤੀਕ ਸਾਂਝੇਦਾਰੀ ਨੂੰ ਮਜ਼ਬੂਤ ਕਰਣ ਲਈ ਸਹਿਮਤੀ ਬਣੀ ਹੈ।

ਇਹ ਵੀ ਪੜ੍ਹੋ- CM ਅਸ਼ੋਕ ਗਹਿਲੋਤ ਦੀ ਪਤਨੀ ਨੂੰ ਹੋਇਆ ਕੋਰੋਨਾ, ਮੁੱਖ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰ ਰੂਸੀ ਰਾਸ਼ਟਰਪਤੀ ਬਲਾਦਿਮੀਰ ਪੁਤੀਨ ਨਾਲ ਗੱਲਬਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਮੇਰੇ ਮਿੱਤਰ ਰਾਸ਼ਟਰਪਤੀ ਪੁਤੀਨ ਨਾਲ ਗੱਲਬਾਤ ਹੋਈ। ਅਸੀਂ COVID-19 ਹਾਲਤ 'ਤੇ ਚਰਚਾ ਕੀਤੀ ਅਤੇ ਮੈਂ ਮਹਾਮਾਰੀ ਖਿਲਾਫ ਭਾਰਤ ਦੀ ਲੜਾਈ ਵਿੱਚ ਰੂਸ ਦੀ ਮਦਦ ਅਤੇ ਸਮਰਥਨ ਲਈ ਰਾਸ਼ਟਰਪਤੀ ਪੁਤੀਨ ਨੂੰ ਧੰਨਵਾਦ ਦਿੱਤਾ।

ਉਨ੍ਹਾਂ ਨੇ ਆਪਣੇ ਅਗਲੇ ਟਵੀਟ ਵਿੱਚ ਕਿਹਾ, ਅਸੀਂ ਆਪਣੇ ਵਿਭਿੰਨ ਦੁਵੱਲੇ ਸਹਿਯੋਗ ਦੀ ਵੀ ਸਮੀਖਿਆ ਕੀਤੀ, ਵਿਸ਼ੇਸ਼ ਰੂਪ ਨਾਲ ਪੁਲਾੜ ਦੀ ਖੋਜ ਅਤੇ ਨਵੀਨੀਕਰਣ ਊਰਜਾ ਦੇ ਖੇਤਰ ਵਿੱਚ, ਜਿਸ ਵਿੱਚ ਹਾਈਡ੍ਰੋਜਨ ਇਕੋਨਾਮੀ ਵੀ ਸ਼ਾਮਿਲ ਹੈ। ਸਪੂਤਨਿਕ-ਵੀ ਵੈਕਸੀਨ 'ਤੇ ਸਾਡਾ ਸਹਿਯੋਗ ਮਹਾਮਾਰੀ ਨਾਲ ਲੜਨ ਵਿੱਚ ਮਨੁੱਖਤਾ ਦੀ ਸਹਾਇਤਾ ਕਰੇਗਾ।

ਇਹ ਵੀ ਪੜ੍ਹੋ- ਕੋਰੋਨਾ ਕਾਰਨ BJP ਦੇ ਤੀਜੇ ਵਿਧਾਇਕ ਦਾ ਦਿਹਾਂਤ, ਨਵਾਬਗੰਜ ਤੋਂ MLA ਕੇਸਰ ਸਿੰਘ ਨੇ ਤੋੜਿਆ ਦਮ

ਪੀਏਮ ਮੋਦੀ ਨੇ ਆਪਣੇ ਤੀਸਰੇ ਟਵੀਟ ਵਿੱਚ ਕਿਹਾ ਕਿ ਸਾਡੀ ਮਜ਼ਬੂਤ ਰਣਨੀਤੀਕ ਸਾਂਝੇਦਾਰੀ ਨੂੰ ਹੋਰ ਰਫ਼ਤਾਰ ਦੇਣ ਲਈ, ਰਾਸ਼ਟਰਪਤੀ ਪੁਤੀਨ ਅਤੇ ਮੈਂ ਸਾਡੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਵਿਚਾਲੇ 2+2 ਮੰਤਰੀਆਂ ਦੀ ਗੱਲਬਾਤ ਸਥਾਪਤ ਕਰਨ ਲਈ ਸਹਿਮਤ ਹੋਏ ਹਾਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News