ਇਹ ਬਜ਼ੁਰਗ ਸਿੱਖ ਨਹੀਂ ਮੰਨਦਾ ਹਾਰ, ਹੌਸਲਾ ਦੇਖ ਕੇ ਹਰ ਨੌਜਵਾਨ ਹੋ ਜਾਵੇਗਾ ਮੁਰੀਦ

07/22/2019 5:41:35 PM

ਮੁੰਬਈ— ਕਹਿੰਦੇ ਨੇ ਜੇਕਰ ਇਨਸਾਨ ਅੰਦਰ ਹੌਸਲਾ ਤੇ ਜਜ਼ਬਾ ਹੈ ਤਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਉਸ ਅੱਗੇ ਗੋਡੇ ਟੇਕ ਲੈਂਦੀਆਂ ਹਨ। ਕੁਝ ਅਜਿਹਾ ਹੀ ਜਨੂੰਨ ਅਤੇ ਹੌਸਲਾ ਰੱਖਦੇ ਹਨ 63 ਸਾਲਾ ਅਮਰਜੀਤ ਸਿੰਘ ਚਾਵਲਾ। 'ਸਪੋਰਟੀ ਸਿੱਖ' ਨਾਲ ਜਾਣੇ ਜਾਂਦੇ ਅਮਰਜੀਤ ਸਿੰਘ ਨੇਤਰਹੀਨ ਹਨ ਪਰ ਫਿਰ ਵੀ ਉਹ ਮੈਰਾਥਨ  'ਚ ਹਿੱਸਾ ਜ਼ਰੂਰ ਲੈਂਦੇ ਹਨ। ਨੇਤਰਹੀਨ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਈ ਤਮਗੇ ਵੀ ਜਿੱਤੇ ਹਨ। ਐਤਵਾਰ ਨੂੰ ਪੁਣੇ 'ਚ ਉਨ੍ਹਾਂ ਨੇ ਅੰਨ੍ਹੇਪਣ ਤੋਂ ਬਚਾਅ ਪ੍ਰਤੀ ਜਾਗਰੂਕਤਾ ਲਈ 21 ਕਿਲੋਮੀਟਰ ਦੀ ਦੌੜ ਪੂਰੀ ਕੀਤੀ। ਹੁਣ ਚਾਵਲਾ 25 ਅਗਸਤ ਨੂੰ ਆਯੋਜਿਤ ਹੋਣ ਵਾਲੀ ਕਾਰਗਿਲ ਇੰਟਰਨੈਸ਼ਨਲ ਮੈਰਾਥਨ 'ਚ ਹਿੱਸਾ ਲੈਣਗੇ। 

PunjabKesari
ਆਓ ਜਾਣਦੇ ਹਾਂ ਅਮਰਜੀਤ ਸਿੰਘ ਬਾਰੇ—
ਅਮਰਜੀਤ ਸਿੰਘ ਚਾਵਲਾ ਮੁੰਬਈ ਦੇ ਰਹਿਣ ਵਾਲੇ ਹਨ। ਜਦੋਂ ਉਹ 13 ਸਾਲ ਦੇ ਸਨ ਤਾਂ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋਣੀ ਸ਼ੁਰੂ ਹੋ ਗਈ। 40 ਸਾਲ ਦੀ ਉਮਰ ਤਕ ਪੁੱਜਦੇ-ਪੁੱਜਦੇ ਉਹ ਪੂਰੀ ਤਰ੍ਹਾਂ ਨੇਤਰਹੀਨ ਹੋ ਗਏ। ਨੇਤਰਹੀਨ ਹੋਣ ਦੇ ਬਾਵਜੂਦ ਅਮਰਜੀਤ ਨੇ ਹੌਸਲਾ ਨਹੀਂ ਛੱਡਿਆ ਅਤੇ 48 ਸਾਲ ਦੇ ਉਮਰ ਵਿਚ ਉਨ੍ਹਾਂ ਨੇ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤ 'ਚ ਉਨ੍ਹਾਂ ਨੇ 50 ਮੀਟਰ ਫਰੀ ਸਟਾਈਲ ਦੀ ਆਲ-ਇੰਡੀਆ ਸਵੀਮਿੰਗ ਮੁਕਾਬਲੇ 'ਚ ਹਿੱਸਾ ਲਿਆ ਅਤੇ ਸੋਨ ਤਮਗਾ ਜਿੱਤਿਆ। ਚਾਵਲਾ ਨੇ ਕਿਹਾ ਕਿ ਹੁਣ ਉਹ ਖੁਦ ਨੂੰ ਕਾਰਗਿਲ ਮੈਰਾਥਲ ਲਈ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਨੇਤਰਹੀਨ ਹਾਂ ਅਤੇ ਮੈਨੂੰ ਦੌੜ ਦੌਰਾਨ ਮਦਦ ਲਈ ਕਿਸੇ ਨਾ ਕਿਸੇ ਦੀ ਲੋੜ ਹੁੰਦੀ ਹੈ। ਮੈਨੂੰ ਹਰ ਇਕ ਦਿਨ ਲਈ ਮੇਰੀ ਮਦਦ ਕਰਨ ਲਈ ਕੋਈ ਵਿਅਕਤੀ ਨਹੀਂ ਮਿਲ ਰਿਹਾ ਹੈ। ਫਿਰ ਵੀ ਮੈਂ ਪੂਰੇ ਹੌਸਲੇ ਨਾਲ 10 ਕਿਲੋਮੀਟਰ ਅਤੇ 21 ਕਿਲੋਮੀਟਰ ਦੀ ਆਪਣੀ ਦੌੜ ਨੂੰ ਪੂਰੀ ਕਰ ਲੈਂਦਾ ਹਾਂ। ਚਾਵਲਾ ਨੇ ਦੱਸਿਆ ਕਿ ਉਹ ਹੁਣ ਤਕ 179 ਦੌੜਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ 107 ਹਾਫ ਮੈਰਾਥਨ ਪੂਰੀਆਂ ਕੀਤੀਆਂ ਹਨ, ਜਿਨ੍ਹਾਂ 'ਚ 21 ਕਿਲੋਮੀਟਰ, 66 ਕਿਲੋਮੀਟਰ ਦੀ ਦੌੜ ਸ਼ਾਮਲ ਹੈ। 
ਲੰਬੀ ਦੌੜ ਦੌੜਨ ਦੀ ਇੱਛਾ—
ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਮੈਂ ਲੰਬੀ ਦੌੜ ਵਿਚ ਹਿੱਸਾ ਲਵਾਂ। ਮੈਂ ਦਿੱਲੀ ਤੋਂ ਅੰਮ੍ਰਿਤਸਰ ਤਕ ਦੌੜਨਾ ਚਾਹੁੰਦਾ ਹਾਂ, ਜੋ ਕਿ ਲੱਗਭਗ 650 ਕਿਲੋਮੀਟਰ ਹੈ। ਮੇਰੀ ਇਹ ਦੌੜ ਨਸ਼ਿਆਂ ਪ੍ਰਤੀ ਜਾਗਰੂਕਤਾ ਲਈ ਹੋਵੇਗੀ। 

Image result for sporty sikh amarjeet singh chawla
ਇਨ੍ਹਾਂ ਕ੍ਰਿਕਟਰਾਂ ਤੋਂ ਹੋਏ ਪ੍ਰੇਰਿਤ—
ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਇਕ ਮਿੱਠੀ ਯਾਦ ਨੂੰ ਸਾਂਝਾ ਕਰਦਿਆਂ ਕਿਹਾ ਕਿ ਪਹਿਲੀ ਮੈਰਾਥਨ 7 ਕਿਲੋਮੀਟਰ ਸੀ। ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਉਨ੍ਹਾਂ ਦੀ ਅਗਵਾਈ ਕੀਤੀ, ਜਿਨ੍ਹਾਂ ਨੇ ਖੇਡ ਨੂੰ ਜਾਰੀ ਰੱਖਣ ਲਈ ਬਹੁਤ ਹੌਸਲਾ ਦਿੱਤਾ। ਇਸ ਤੋਂ ਇਲਾਵਾ ਉਹ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਤੋਂ ਪ੍ਰੇਰਿਤ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹਰ ਇਵੈਂਟ 'ਚ ਹਿੱਸਾ ਲਿਆ ਅਤੇ ਉਸ ਨੂੰ ਪੂਰਾ ਕੀਤਾ। 
ਖੁਦ ਨੂੰ ਕਰਦੇ ਨੇ ਸਵਾਲ—
ਅਮਰਜੀਤ ਦਾ ਕਹਿਣਾ ਹੈ ਕਿ ਮੈਂ ਜਦੋਂ ਵੀ ਦੌੜ 'ਚ ਹਿੱਸਾ ਲੈਂਦਾ ਤਾਂ ਖੁਦ ਨੂੰ ਕਹਿੰਦਾ, 'ਬੋਲ ਅਮਰਜੀਤ, ਕਰੇਗਾ ਕੀ? ਮੈਂ ਕਹਿੰਦਾ, ''ਹਾਂ ਮੈਂ ਤਿਆਰ ਹਾਂ।'' ਇਸ ਤਰ੍ਹਾਂ ਮੈਂ ਖੁਦ ਨੂੰ ਤਿਆਰ ਕਰਦਾ।


Tanu

Content Editor

Related News