ਦਿੱਲੀ ''ਚ ਹੁਣ 10 ਵਜੇ ਤੱਕ ਖੁੱਲ੍ਹੇ ਰਹਿਣਗੇ ਖੇਡ ਸਟੇਡੀਅਮ, ਮਨੀਸ਼ ਸਿਸੋਦੀਆ ਨੇ ਕੀਤਾ ਐਲਾਨ

05/26/2022 3:46:22 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹਿਰ 'ਚ ਸਭ ਸਰਕਾਰੀ ਖੇਡ ਕੇਂਦਰਾਂ ਨੂੰ ਰਾਤ 10 ਵਜੇ ਤੱਕ ਖੁੱਲ੍ਹਾ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਨਿਰਦੇਸ਼ ਮੀਡੀਆ 'ਚ ਆਈ ਉਸ ਖ਼ਬਰ ਤੋਂ ਬਾਅਦ ਆਇਆ ਹੈ ਕਿ ਤਿਆਗਰਾਜ ਸਟੇਡੀਅਮ ਨੂੰ ਖੇਡ ਗਤੀਵਿਧੀਆਂ ਲਈ ਸਮੇਂ ਤੋਂ ਪਹਿਲੇ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੋ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਅਧਿਕਾਰੀ ਆਪਣੇ ਕੁੱਤਿਆਂ ਨੂੰ ਉਥੇ ਘੁੰਮਾ ਸਕਣ। 
ਖ਼ਬਰ ਨੂੰ ਟੈਗ ਕਰਦੇ ਹੋਏ ਸਿਸੋਦੀਆ ਨੇ ਟਵੀਟ ਕੀਤਾ ਕਿ ਅਜਿਹੀ ਖ਼ਬਰ ਸਾਡੇ ਧਿਆਨ 'ਚ ਆਈ ਹੈ ਕਿ ਕੁਝ ਖੇਡ ਕੇਂਦਰਾਂ ਨੂੰ ਜਲਦੀ ਬੰਦ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਰ ਰਾਤ ਤੱਕ ਖੋਲ੍ਹਣ ਦੀ ਇੱਛਾ ਰੱਖਣ ਵਾਲੇ ਖਿਡਾਰੀਆਂ ਨੂੰ ਅਸੁਵਿਧਾ ਹੋ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਾਰੇ ਸਰਕਾਰੀ ਕੇਂਦਰਾਂ ਨੂੰ ਰਾਤ 10 ਵਜੇ ਤੱਕ ਖਿਡਾਰੀਆਂ ਲਈ ਖੁੱਲ੍ਹਾ ਰੱਖਣ ਦਾ ਨਿਰਦੇਸ਼ ਦਿੱਤਾ ਹੈ।


Aarti dhillon

Content Editor

Related News