ਸਪਾਈਸਜੈੱਟ ਦੇ ਜਹਾਜ਼ ਦੀ ਹੈਦਰਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ, ਕੈਬਿਨ ’ਚ ਦਿੱਸਿਆ ਸੀ ਧੂੰਆਂ

Thursday, Oct 13, 2022 - 01:52 PM (IST)

ਸਪਾਈਸਜੈੱਟ ਦੇ ਜਹਾਜ਼ ਦੀ ਹੈਦਰਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ, ਕੈਬਿਨ ’ਚ ਦਿੱਸਿਆ ਸੀ ਧੂੰਆਂ

ਨਵੀਂ ਦਿੱਲੀ/ਹੈਦਰਾਬਾਦ- ਗੋਆ ਤੋਂ ਹੈਦਰਾਬਾਦ ਜਾ ਰਹੇ ਸਪਾਈਸਜੈੱਟ ਦੇ ਇਕ ਜਹਾਜ਼ ਦੇ ਕੈਬਿਨ ’ਚ ਬੁੱਧਵਾਰ ਰਾਤ ਧੂੰਆਂ ਦਿੱਸਣ ਮਗਰੋਂ ਉਸ ਨੂੰ ਹੈਦਰਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਸਥਿਤੀ ’ਚ ਉਤਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰੀ  ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। 

ਡੀ.ਜੀ.ਸੀ.ਏ. ਦੇ ਇਕ ਅਧਿਕਾਰੀ ਮੁਤਾਬਕ ਜਹਾਜ਼ ਨੂੰ ਹਵਾਈ ਅੱਡੇ ’ਤੇ ਸੁਰੱਖਿਅਤ ਤਰੀਕੇ ਨਾਲ ਉਤਾਰੇ ਜਾਣ ਮਗਰੋਂ ਯਾਤਰੀਆਂ ਨੂੰ ਐਮਰਜੈਂਸੀ ਨਿਕਾਸ ਦੁਆਰ ਤੋਂ ਬਾਹਰ ਕੱਢਿਆ ਗਿਆ ਅਤੇ ਇਸ ਦੌਰਾਨ ਇਕ ਯਾਤਰੀ ਦੇ ਪੈਰ ’ਚ ਮਾਮੂਲੀ ਖਰੋਂਚ ਆਈ। 

ਹੈਦਰਾਬਾਦ ਹਵਾਈ ਅੱਡੇ ਦੇ ਇਕ ਅਧਿਕਾਰੀ ਮੁਤਾਬਕ Q400 VT-SQB ਫਲਾਈਟ ’ਚ ਲੱਗਭਗ 86 ਯਾਤਰੀ ਸਵਾਰ ਸਨ। ਉਕਤ ਜਹਾਜ਼ ਨੂੰ ਐਮਰਜੈਂਸੀ ਸਥਿਤੀ ’ਚ ਉਤਾਰੇ ਜਾਣ ਕਾਰਨ ਬੁੱਧਵਾਰ ਨੂੰ 9 ਉਡਾਣਾਂ ਦੇ ਰਾਹ ਬਦਲਣੇ ਪਏ। ਇਹ ਘਟਨਾ ਰਾਤ ਕਰੀਬ 11 ਵਜੇ ਦੀ ਹੈ। ਡੀ. ਜੀ. ਸੀ. ਏ. ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਹਵਾਬਾਜ਼ੀ ਰੈਗੂਲੇਟਰ ਘਟਨਾ ਦੀ ਜਾਂਚ ਕਰ ਰਿਹਾ ਹੈ। 


author

Tanu

Content Editor

Related News