5 ਹਜ਼ਾਰ ਫੁੱਟ ’ਤੇ ਉੱਡਦੇ ਸਪਾਈਸਜੈੱਟ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਪਾਇਲਟ ਨੇ ਵੇਖਿਆ ਸੀ ਕੈਬਿਨ ’ਚ ਧੂੰਆਂ

Saturday, Jul 02, 2022 - 10:35 AM (IST)

5 ਹਜ਼ਾਰ ਫੁੱਟ ’ਤੇ ਉੱਡਦੇ ਸਪਾਈਸਜੈੱਟ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਪਾਇਲਟ ਨੇ ਵੇਖਿਆ ਸੀ ਕੈਬਿਨ ’ਚ ਧੂੰਆਂ

ਨੈਸ਼ਨਲ ਡੈਸਕ- ਦਿੱਲੀ ਤੋਂ ਜਬਲਪੁਰ ਜਾ ਰਹੀ ਸਪਾਈਸਜੈੱਟ ਜਹਾਜ਼ ਦੀ ਅਚਾਨਕ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦਰਅਸਲ ਦਿੱਲੀ ਤੋਂ ਜਬਲਪੁਰ ਜਾ ਰਿਹਾ ਸਪਾਈਸਜੈੱਟ ਦਾ ਜਹਾਜ਼ ਸ਼ਨੀਵਾਰ ਸਵੇਰੇ ਉਡਾਣ ਦੇ ਥੋੜ੍ਹੀ ਦੇਰ ਬਾਅਦ ਹੀ ਵਾਪਸ ਦਿੱਲੀ ਹਵਾਈ ਅੱਡੇ ’ਤੇ ਲੈਂਡ ਹੋ ਗਿਆ। ਇਸ ਗੱਲ ਦੀ ਜਾਣਕਾਰੀ ਸਪਾਈਸਜੈੱਟ ਦੇ ਬੁਲਾਰੇ ਵਲੋਂ ਦਿੱਤੀ ਗਈ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਇਸ ਲਈ ਕਰਾਉਣੀ ਪਈ, ਕਿਉਂਕਿ ਫਲਾਈਟ ਦੇ ਉਡਾਣ ਭਰਨ ਤੋਂ ਬਾਅਦ ਜਹਾਜ਼ 5,000 ਫੁੱਟ ਦੀ ਉੱਚਾਈ ’ਤੇ ਪਹੁੰਚਿਆ ਤਾਂ ਪਾਇਲਟ ਨੇ ਕੈਬਿਨ ’ਚ ਧੂੰਆਂ ਵੇਖਿਆ। ਓਧਰ ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਯਾਤਾਰੀਆਂ ਨੂੰ ਫਲਾਈਟ ਤੋਂ ਸੁਰੱਖਿਅਤ ਉਤਾਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਜਲਦ ਵਧੇਗੀ ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ; LG ਨੇ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਹੋਵੇਗਾ ਵਾਧਾ

ਇਹ ਵੀ ਪੜ੍ਹੋ-  ਵਿਆਹ ਦੇ ਮੰਡਪ ’ਚ ਪਿਤਾ ਦਾ ‘ਮੋਮ ਦਾ ਬੁੱਤ’ ਵੇਖ ਧੀ ਦੇ ਰੋਕਿਆਂ ਨਾ ਰੁਕੇ ਹੰਝੂ, ਹਰ ਕੋਈ ਹੋਇਆ ਭਾਵੁਕ

ਉਥੇ ਹੀ ਇਸ ਪੂਰੀ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਦਿੱਸ ਰਿਹਾ ਹੈ ਕਿ ਜਹਾਜ਼ ’ਚ ਧੂੰਆਂ ਭਰਿਆ ਹੋਇਆ ਹੈ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਮਗਰੋਂ ਯਾਤਰੀਆਂ ਫ਼ਿਲਹਾਲ ਹਵਾਈ ਅੱਡੇ ’ਤੇ ਹੀ ਹਨ, ਉਨ੍ਹਾਂ ਨੂੰ ਦੂਜੇ ਜਹਾਜ਼ ਤੋਂ ਜਬਲਪੁਰ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ- ਦਰਜੀ ਕਤਲਕਾਂਡ ’ਚ ਵੱਡਾ ਖ਼ੁਲਾਸਾ; ਪਾਕਿਸਤਾਨੀ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਲਿੰਕ


author

Tanu

Content Editor

Related News