''ਵੰਦੇ ਭਾਰਤ ਮੁਹਿੰਮ'': 160 ਭਾਰਤੀਆਂ ਨੂੰ ਫਿਲਪੀਨਜ਼ ਤੋਂ ਵਾਪਸ ਲਿਆਂਦਾ ਗਿਆ ਦੇਸ਼

Thursday, Sep 10, 2020 - 06:15 PM (IST)

ਨਵੀਂ ਦਿੱਲੀ (ਭਾਸ਼ਾ)— ਸਪਾਈਸਜੈੱਟ ਨੇ ਵੰਦੇ ਭਾਰਤ ਮੁਹਿੰਮ ਤਹਿਤ ਵੀਰਵਾਰ ਯਾਨੀ ਕਿ ਅੱਜ 160 ਭਾਰਤੀਆਂ ਨੂੰ ਦੇਸ਼ ਲਿਆਉਣ ਲਈ ਉਡਾਣ ਦਾ ਸੰਚਾਲਨ ਕੀਤਾ, ਜੋ ਕਿ ਫਿਲਪੀਨਜ਼ ਦੇ ਸੇਬੂ ਤੋਂ ਚੇਨਈ ਪਹੁੰਚੀ। ਏਅਰਲਾਈਨਜ਼ ਨੇ ਇਹ ਜਾਣਕਾਰੀ ਦਿੱਤੀ। ਸਪਾਈਸਜੈੱਟ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਹੈਦਰਾਬਾਦ ਵਿਚ ਲੀਵਰ ਦੇ ਇਲਾਜ ਦੀ ਜ਼ਰੂਰਤ ਵਾਲੇ ਫਿਲਪੀਨਜ਼ ਦੇ 3 ਨਾਗਰਿਕਾਂ ਲਈ ਸ਼ਨੀਵਾਰ ਨੂੰ ਮੁਫ਼ਤ ਹਵਾਈ ਯਾਤਰਾ ਦੀ ਵੀ ਵਿਵਸਥਾ ਕਰੇਗਾ।

ਫਿਲਪੀਨਜ਼ 'ਚ ਭਾਰਤ ਦੇ ਰਾਜਦੂਤ ਸ਼ੰਭੂ ਐੱਸ. ਕੁਮਾਰਨ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਪਾਈਸਜੈੱਟ ਅੱਜ ਸੇਬੂ ਤੋਂ ਚੇਨਈ ਲਈ ਇਕ ਉਡਾਣ ਦਾ ਸੰਚਾਲਨ ਕਰ ਰਹੀ ਹੈ ਅਤੇ ਉਸ ਤੋਂ ਬਾਅਦ 12 ਸਤੰਬਰ ਨੂੰ ਸੇਬੂ ਤੋਂ ਹੈਦਰਾਬਾਦ ਅਤੇ ਅਹਿਮਦਾਬਾਦ ਲਈ ਉਡਾਣ ਭਰੀ ਜਾਵੇਗੀ। ਕੁਮਾਰਨ ਨੇ ਕਿਹਾ ਕਿ ਮੈਂ ਦੂਤਘਰ ਦੀ ਬੇਨਤੀ ਤੋਂ ਬਾਅਦ ਮਨੁੱਖੀ ਆਧਾਰ 'ਤੇ ਇਕ ਲੀਵਰ ਟਰਾਂਸਪਲਾਂਟ ਵਾਲੇ ਬੱਚੇ, ਦਾਨੀ ਸੱਜਣ ਅਤੇ ਪਰਿਵਾਰ ਨੂੰ ਮੁਫ਼ਤ ਵਿਚ ਲੈ ਕੇ ਜਾਣ ਲਈ ਸਪਾਈਸਜੈੱਟ ਦੀ ਪ੍ਰਸ਼ੰਸਾ ਕਰਦਾ ਹਾਂ।


Tanu

Content Editor

Related News