ਦੂਜੇ ਸੂਬਿਆਂ 'ਚ ਫਸੇ ਲੋਕਾਂ ਲਈ ਚੱਲਣਗੀਆਂ ਸਪੈਸ਼ਲ ਟ੍ਰੇਨਾਂ, ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ

Friday, May 01, 2020 - 05:50 PM (IST)

ਦੂਜੇ ਸੂਬਿਆਂ 'ਚ ਫਸੇ ਲੋਕਾਂ ਲਈ ਚੱਲਣਗੀਆਂ ਸਪੈਸ਼ਲ ਟ੍ਰੇਨਾਂ, ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਕਾਰਨ ਲਾਕਡਾਊਨ ਲਾਗੂ ਹੈ। ਇਸ ਦੌਰਾਨ ਦੂਜੇ ਸੂਬਿਆਂ 'ਚ ਫਸੇ ਲੋਕਾਂ ਲਈ ਵੱਡੀ ਰਾਹਤ ਭਰੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਨੇ ਲਾਕਡਾਊਨ ਦੌਰਾਨ ਦੂਜੇ ਸੂਬਿਆਂ 'ਚ ਫਸੇ ਵਿਦਿਆਰਥੀਆਂ, ਮਜ਼ਦੂਰਾਂ ਅਤੇ ਸ਼ਰਧਾਲੂਆਂ ਨੂੰ ਘਰ ਪਹੁੰਚਾਉਣ ਲਈ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਆਗਿਆ ਦੇ ਦਿੱਤੀ ਹੈ। 

ਗ੍ਰਹਿ ਮੰਤਰਾਲੇ 'ਚ ਸੰਯੁਕਤ ਸਕੱਤਰ ਪੁੰਨ ਸਲਿਲਾ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਜਰੂਰੀ ਸਮਾਨ ਦੀ ਪੂਰਤੀ ਲਗਾਤਾਰ ਜਾਰੀ ਹੈ। ਫਸੇ ਲੋਕਾਂ ਦੇ ਲਈ ਟ੍ਰੇਨ ਰਾਹੀਂ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਦੇਸ਼ ਦੇ ਕੁਝ ਹਿੱਸਿਆਂ 'ਚ ਟਰੱਕਾਂ ਦੇ ਆਉਣ-ਜਾਣ 'ਚ ਸਮੱਸਿਆ ਆ ਰਹੀ ਹੈ। ਸਰਕਾਰ ਫਿਰ ਤੋਂ ਸਪੱਸ਼ਟ ਕਰਦੀ ਹੈ ਕਿ ਟਰੱਕਾਂ ਅਤੇ ਜਰੂਰੀ ਸਾਮਾਨ ਦੇ ਲਈ ਵਾਹਨਾਂ ਲਈ ਪਾਸ ਦੀ ਜਰੂਰਤ ਨਹੀਂ ਹੈ। 

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ 1993 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ 35,043 ਪੀੜਤ ਮਾਮਲਿਆਂ ਗਿਣਤੀ ਹੋ ਚੁੱਕੀ ਹੈ, ਜਦਕਿ 73 ਲੋਕਾਂ ਦੀ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 1147 ਤੱਕ ਪਹੁੰਚ ਗਈ ਹੈ। ਹੁਣ ਤੱਕ 8888 ਲੋਕ ਠੀਕ ਹੋ ਚੁੱਕੇ ਹਨ।


author

Iqbalkaur

Content Editor

Related News