ਡੋਨਾਲਡ ਟਰੰਪ ਤੇ ਮੇਲਾਨੀਆ ਨੂੰ CM ਯੋਗੀ ਨੇ ਦਿੱਤਾ ਖਾਸ ਤੋਹਫਾ

02/25/2020 3:20:37 AM

ਨਵੀਂ ਦਿੱਲੀ/ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ, ਧੀ ਇਵਾਂਕਾ ਟਰੰਪ ਅਤੇ ਦਾਮਾਦ ਜ਼ੈਰੇਡ ਕੁਸ਼ਨਰ ਦੇ ਨਾਲ ਸੋਮਵਾਰ ਨੂੰ ਅਹਿਮਦਾਬਾਦ ਤੋਂ ਆਗਰਾ ਪਹੁੰਚੇ ਅਤੇ ਤਾਜ ਮਹਿਲ ਦਾ ਦੀਦਾਰ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਤਾਜ ਮਹਿਲ ਦੀ ਵਿਜ਼ੀਟਕ ਬੁੱਕ ਵਿਚ ਲਿੱਖਿਆ ਕਿ ਤਾਜ ਸਾਨੂੰ ਪ੍ਰਰੇਣਾ ਦਿੰਦਾ ਹੈ। ਤਾਜ ਮਹਿਲ ਭਾਰਤ ਦੀ ਅਮੀਰ ਸਭਿਆਚਾਰ ਦਾ ਪ੍ਰਤੀਕ ਹੈ। ਡੋਨਾਲਡ ਟਰੰਪ ਜਦ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਪਿਆਰ ਦੇ ਪ੍ਰਤੀਕ ਤਾਜ ਮਹਿਲ ਦਾ ਦੀਦਾਰ ਕਰਨ ਪਹੁੰਚੇ ਤਾਂ ਇਸ ਦੀ ਇਤਿਹਾਸਕ ਮਹੱਤਤਾ ਦੀ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਗਾਇਡ ਨਿਤੀਨ ਕੁਮਾਰ ਸਿੰਘ ਨੂੰ ਮਿਲੀ। ਗਾਇਡ ਨੇ ਟਰੰਪ-ਮੇਲਾਨੀਆ ਨੂੰ ਤਾਜ ਮਹਿਲ ਦੇ ਇਤਿਹਸ ਅਤੇ ਕਲਾ ਦੀ ਜਾਣਕਾਰੀ ਦਿੱਤੀ।

ਨਿਤੀਨ ਕੁਮਾਰ ਸਿੰਘ ਨੇ ਜਦ ਡੋਨਾਲਡ ਟਰੰਪ ਅਤੇ ਮੇਲਾਨੀਆ ਨੂੰ ਡਾਇਨਾ ਬੈਂਚ (ਲਵਰਸ ਬੈਂਚ) 'ਤੇ ਬੈਠਣ ਨੂੰ ਆਖਿਆ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਹਾਲਾਂਕਿ ਟਰੰਪ ਆਪਣੀ ਪਤਨੀ ਦਾ ਹੱਥ ਫਡ਼੍ਹ ਪਿਆਰ ਦੇ ਪ੍ਰਤੀਕ ਨੂੰ ਨਿਹਾਰਦੇ ਰਹੇ। ਡੋਨਾਲਡ ਟਰੰਪ ਅਤੇ ਮੇਲਾਨੀਆ ਨੇ ਤਾਜ ਮਹਿਲ ਵਿਚ ਲਵਰਸ ਬੈਂਚ 'ਤੇ ਬੈਠ ਕੇ ਫੋਟੋ ਨਹੀਂ ਖਿਚਾਈ ਪਰ ਤਾਜ ਮਹਿਲ ਦੇ ਸਾਹਮਣੇ ਡਾਇਨਾ ਬੈਂਚ ਨੇਡ਼ੇ ਇਕ ਤਸਵੀਰ ਖਿਚਾਈ। ਉਸੇ ਤਸਵੀਰ ਨੂੰ ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਅਦਿਤਿਆਨਾਥ ਨੇ ਰਾਸ਼ਟਰਪਤੀ ਟਰੰਪ ਨੂੰ ਗਿਫਟ ਦੇ ਰੂਪ ਵਿਚ ਦਿੱਤਾ।

ਤਾਜ ਮਹਿਲ ਵਿਚ ਡੋਨਾਲਡ ਟਰੰਪ ਅਤੇ ਮੇਲਾਨੀਆ ਨੂੰ ਘੁੰਮਦੇ ਦੇਖ ਕੇ ਅਜਿਹਾ ਲੱਗ ਰਿਹਾ ਸੀ, ਜਿਵੇਂ ਦੋਹਾਂ ਪਿਆਰ ਨੂੰ ਸਮਰਪਿਤ ਇਸ ਇਮਾਰਤ ਨਾਲ ਆਪਣੇ ਆਪ ਨੂੰ ਜੋਡ਼ ਕੇ ਦੇਖ ਰਹੇ ਹੋਣ। ਉਥੇ ਟਰੰਪ ਦੀ ਧੀ ਇਵਾਂਕਾ ਵੀ ਆਪਣੇ ਪਤੀ ਜ਼ੈਰੇਡ ਕੁਸ਼ਨਰ ਦੇ ਨਾਲ ਤਾਜ ਨੂੰ ਨਿਹਾਰਦੀ ਰਹੀ। ਇਸ ਦੌਰਾਨ ਇਵਾਂਕਾ ਆਪਣੇ ਫੋਨ ਤੋਂ ਵੀ ਫੋਟੋ ਕਲਿੱਕ ਕਰਵਾਈ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਦੁਪਹਿਰ ਨੂੰ ਸਾਬਰਮਤੀ ਆਸ਼ਰਮ ਪਹੁੰਚੇ, ਜਿਥੇ ਉਨ੍ਹਾਂ ਨੇ ਮੇਲਾਨੀਆ ਟਰੰਪ ਦੇ ਨਾਲ ਚਰਖਾ। ਕੱਤਿਆ। ਉਨ੍ਹਾਂ ਨੇ ਵਿਜ਼ੀਟਰ ਬੁੱਕ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸ਼ਾਨਦਾਰ ਦੌਰੇ ਲਈ ਧੰਨਵਾਦ ਕੀਤਾ।


Khushdeep Jassi

Content Editor

Related News