ਭਾਰਤ 'ਚ 8 ਚੀਤਿਆਂ ਨੂੰ ਲਿਆਉਣ ਲਈ ਨਾਮੀਬੀਆ ਪਹੁੰਚਿਆ ਵਿਸ਼ੇਸ਼ B747 ਜਹਾਜ਼

Thursday, Sep 15, 2022 - 03:34 PM (IST)

ਭਾਰਤ 'ਚ 8 ਚੀਤਿਆਂ ਨੂੰ ਲਿਆਉਣ ਲਈ ਨਾਮੀਬੀਆ ਪਹੁੰਚਿਆ ਵਿਸ਼ੇਸ਼ B747 ਜਹਾਜ਼

ਵਿੰਡਹੋਕ/ਨਾਮੀਬੀਆ (ਏਜੰਸੀ)- ਭਾਰਤ ਦੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਲਈ ਇੱਥੋਂ 8 ਚੀਤਿਆਂ ਨੂੰ ਲਿਜਾਣ ਲਈ ਇੱਕ ਵਿਸ਼ੇਸ਼ ਬੀ 747 ਜਹਾਜ਼ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਪਹੁੰਚ ਗਿਆ ਹੈ। ਭਾਰਤ ਵਿੱਚ 1950 ਦੇ ਬਾਅਦ ਚੀਤਿਆਂ ਦੇ ਅਲੋਪ ਹੋਣ ਦੇ ਬਾਅਦ ਉਨ੍ਹਾਂ ਨੂੰ ਫਿਰ ਤੋਂ ਦੇਸ਼ ਵਿੱਚ ਭੇਜਿਆ ਜਾ ਰਿਹਾ ਹੈ। ਚੀਤਿਆਂ ਨੂੰ ਲਿਆਉਣ ਲਈ ਭੇਜੇ ਗਏ ਜਹਾਜ਼ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਵਿੰਡਹੋਕ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਟਵੀਟ ਕੀਤਾ, 'ਟਾਈਗਰਜ਼ ਦੀ ਭੂਮੀ ਭਾਰਤ ਵਿੱਚ ਸਦਭਾਵਨਾ ਰਾਜਦੂਤਾਂ ਨੂੰ ਲਿਆਉਣ ਲਈ ਵੀਰਾਂ ਦੀ ਭੂਮੀ ਵਿਚ ਇਕ ਵਿਸ਼ੇਸ਼ ਜਹਾਜ਼ ਪਹੁੰਚ ਗਿਆ ਹੈ।' ਚੀਤਿਆਂ ਦੇ ਅੰਤਰ-ਮਹਾਂਦੀਪੀ ਪ੍ਰਵਾਸ ਦੇ ਇੱਕ ਪ੍ਰੋਜੈਕਟ ਦੇ ਹਿੱਸੇ ਵਜੋਂ ਇੱਕ ਕਾਰਗੋ ਜਹਾਜ਼ ਵਿੱਚ 8 ਚੀਤੇ 17 ਸਤੰਬਰ ਨੂੰ ਰਾਜਸਥਾਨ ਦੇ ਜੈਪੁਰ ਪਹੁੰਚਣਗੇ। ਇਨ੍ਹਾਂ ਵਿੱਚੋਂ 5 ਮਾਦਾ ਅਤੇ ਤਿੰਨ ਨਰ ਹਨ। ਇਸ ਤੋਂ ਬਾਅਦ ਜੈਪੁਰ ਤੋਂ ਉਹ ਹੈਲੀਕਾਪਟਰ ਰਾਹੀਂ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਵਿੱਚ ਆਪਣੇ ਨਵੇਂ ਨਿਵਾਸ ਕੁਨੋ ਨੈਸ਼ਨਲ ਪਾਰਕ ਜਾਣਗੇ।

ਇਹ ਵੀ ਪੜ੍ਹੋ: ਜਿਸ ਨਾਲ ਵਾਰ-ਵਾਰ ਹੋਇਆ ਜਬਰ-ਜ਼ਿਨਾਹ, ਉਸੇ ਨੂੰ ਚੁਕਾਉਣੇ ਪੈਣਗੇ 1 ਕਰੋੜ ਰੁਪਏ!

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣੇ ਜਨਮ ਦਿਨ 'ਤੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਇਨ੍ਹਾਂ ਚੀਤਿਆਂ ਨੂੰ ਛੱਡਣਗੇ। ਭਾਰਤ ਵਿੱਚ ਚੀਤਿਆਂ ਨੂੰ ਲਿਆਉਣ ਵਾਲੇ ਜਹਾਜ਼ ਵਿੱਚ ਕੁਝ ਬਦਲਾਅ ਕੀਤੇ ਗਏ ਹਨ ਤਾਂ ਜੋ ਪਿੰਜਰਿਆਂ ਨੂੰ ਮੁੱਖ ਕੈਬਿਨ ਵਿੱਚ ਸੁਰੱਖਿਅਤ ਰੱਖਿਆ ਜਾ ਸਕੇ ਪਰ ਉਡਾਣ ਦੌਰਾਨ ਵੈਟਰਨਰੀਅਨ ਚੀਤਿਆਂ 'ਤੇ ਪੂਰੀ ਨਜ਼ਰ ਰੱਖ ਸਕਣਗੇ। ਜਹਾਜ਼ ਨੂੰ ਇਕ ਚੀਤੇ ਦੀ ਤਸਵੀਰ ਨਾਲ ਪੇਂਟ ਕੀਤਾ ਗਿਆ ਹੈ। ਇਹ ਵਿਸ਼ਾਲ ਜਹਾਜ਼ 16 ਘੰਟੇ ਤੱਕ ਉਡਾਣ ਭਰਨ ਦੇ ਸਮਰੱਥ ਹੈ ਅਤੇ ਇਹ ਈਂਧਨ ਭਰਨ ਲਈ ਕਿਤੇ ਵੀ ਰੁਕੇ ਬਿਨਾਂ ਨਾਮੀਬੀਆ ਤੋਂ ਸਿੱਧਾ ਭਾਰਤ ਆ ਸਕਦਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਤੋਂ 48 ਸਿੱਖ ਸ਼ਰਧਾਲੂਆਂ ਦਾ ਜਥਾ ਪੁੱਜਾ ਭਾਰਤ, ਵੱਖ-ਵੱਖ ਗੁਰਧਾਮਾਂ ਦੇ ਕਰੇਗਾ ਦਰਸ਼ਨ

ਭਾਰਤੀ ਜੰਗਲਾਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਹਵਾਈ ਯਾਤਰਾ ਦੌਰਾਨ ਚੀਤਿਆਂ ਨੂੰ ਖਾਲੀ ਪੇਟ ਰਹਿਣਾ ਹੋਵੇਗਾ। ਲੰਬੀ ਦੂਰੀ ਦੇ ਸਫ਼ਰ ਵਿੱਚ ਇਹ ਸਾਵਧਾਨੀ ਵਰਤਣੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਪਸ਼ੂਆਂ ਨੂੰ ਉੱਲਟੀ ਵਰਗੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਹੋਰ ਸਮੱਸਿਆਵਾਂ ਵੀ ਪੈਦਾ ਹੋਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 1952 ਵਿੱਚ ਦੇਸ਼ ਵਿੱਚ ਚੀਤਿਆਂ ਦੇ ਅਲੋਪ ਹੋਣ ਦਾ ਐਲਾਨ ਕੀਤਾ ਸੀ। ਛੱਤੀਸਗੜ੍ਹ ਦੇ ਕੋਰਿਆ ਜ਼ਿਲ੍ਹੇ ਦੇ ਸਾਲ ਜੰਗਲ ਵਿਚ 1948 ਵਿੱਚ ਆਖਰੀ ਚੀਤਾ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ: ਖਾਲਿਸਤਾਨੀ ਕੱਟੜਪੰਥੀਆਂ ਨੇ ਟੋਰਾਂਟੋ ਦੇ ਹਿੰਦੂ ਸਵਾਮੀਨਾਰਾਇਣ ਮੰਦਿਰ ਦੀ ਕੰਧ 'ਤੇ ਲਿਖਿਆ ਖਾਲਿਸਤਾਨ ਜ਼ਿੰਦਾਬਾਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News