ਯੂਕ੍ਰੇਨ 'ਚ ਫਸੇ 185 ਭਾਰਤੀਆਂ ਨੂੰ ਬੁਖਾਰੈਸਟ ਤੋਂ ਲੈ ਕੇ ਮੁੰਬਈ ਪੁੱਜਿਆ ਵਿਸ਼ੇਸ਼ ਜਹਾਜ਼

Friday, Mar 04, 2022 - 10:56 AM (IST)

ਯੂਕ੍ਰੇਨ 'ਚ ਫਸੇ 185 ਭਾਰਤੀਆਂ ਨੂੰ ਬੁਖਾਰੈਸਟ ਤੋਂ ਲੈ ਕੇ ਮੁੰਬਈ ਪੁੱਜਿਆ ਵਿਸ਼ੇਸ਼ ਜਹਾਜ਼

ਮੁੰਬਈ (ਭਾਸ਼ਾ)- ਯੁੱਧ ਪ੍ਰਭਾਵਿਤ ਯੂਕ੍ਰੇਨ 'ਚ ਫਸੇ 185 ਯਾਤਰੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਲੈ ਕੇ ਇਕ ਵਿਸ਼ੇਸ਼ ਜਹਾਜ਼ ਵੀਰਵਾਰ ਦੇਰ ਰਾਤ ਮੁੰਬਈ ਪਹੁੰਚਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਰਾਵਸਾਹਿਬ ਦਾਨਵੇ ਨੇ 'ਏਅਰ ਇੰਡੀਆ ਐਕਸਪ੍ਰੈੱਸ' ਦੇ ਜਹਾਜ਼ ਤੋਂ ਆਏ ਲੋਕਾਂ ਦਾ ਹਵਾਈ ਅੱਡੇ 'ਤੇ ਸੁਆਗਤ ਕੀਤਾ। ਜਹਾਜ਼ ਵੀਰਵਾਰ ਦੇਰ ਰਾਤ 2 ਵਜੇ ਹਵਾਈ ਅੱਡੇ 'ਤੇ ਪਹੁੰਚਿਆ ਸੀ।

ਇਹ ਵੀ ਪੜ੍ਹੋ : ਮੁਕੇਰੀਆਂ ਦੀ ਅਮਨਜੋਤ ਦਾ ਯੂਕ੍ਰੇਨ ’ਚ ਗੁੰਮ ਹੋਇਆ ਪਾਸਪੋਰਟ, ਭਾਰਤ ਸਰਕਾਰ ਦੇ ਦਖ਼ਲ ਮਗਰੋਂ ਆਵੇਗੀ ਘਰ ਵਾਪਸ

ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪਹੁੰਚਿਆ ਇਕ ਚੌਥਾ ਨਿਕਾਸੀ ਜਹਾਜ਼ ਸੀ। ਬੁਡਾਪੇਸਟ ਤੋਂ ਇਕ ਹੋਰ ਜਹਾਜ਼ ਦੇ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਇੱਥੇ ਪਹੁੰਚਣ ਦੀ ਉਮੀਦ ਹੈ। ਦਾਨਵੇ ਨੇ ਯਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਯੂਕ੍ਰੇਨ 'ਚ ਫਸੇ ਸਾਰੇ ਭਾਰਤੀਆਂ ਨੂੰ ਵਾਪਸ ਲਿਆਉਣ ਤੱਕ ਨਿਕਾਸੀ ਮੁਹਿੰਮ ਜਾਰੀ ਰਹੇਗੀ। ਭਾਰਤ, ਰੂਸ ਦੇ ਯੂਕ੍ਰੇਨ 'ਤੇ ਹਮਲਾ ਕਰਨ ਦੇ ਬਾਅਦ ਤੋਂ ਯੁੱਧ ਪ੍ਰਭਾਵਿਤ ਦੇਸ਼ 'ਚ ਫਸੇ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ ਅਤੇ ਪੋਲੈਂਡ ਦੇ ਰਸਤੇ ਦੇਸ਼ ਲਿਆ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News