ਜੰਮੂ ਪੁਲਸ ਦਾ ਸ਼ਲਾਘਾਯੋਗ ਕਦਮ, ਔਰਤਾਂ ਲਈ ਸਪੈਸ਼ਲ ਬੱਸ ਸੇਵਾ ਸ਼ੁਰੂ

05/22/2019 2:51:18 PM

ਜੰਮੂ (ਵਾਰਤਾ)— ਜੰਮੂ ਪੁਲਸ ਨੇ ਮਿੰਨੀ ਬੱਸ ਓਪਰੇਟਰਾਂ ਨਾਲ ਮਿਲ ਕੇ ਔਰਤਾਂ ਲਈ ਸੁਰੱਖਿਅਤ ਸਪੈਸ਼ਲ ਬੱਸ ਸੇਵਾ 'ਗਲਰਜ਼ ਗੋ ਇਜ਼ ਨਾਓ' ਬੁੱਧਵਾਰ ਨੂੰ ਸ਼ੁਰੂ ਕੀਤੀ। ਦੱਖਣੀ ਜੰਮੂ ਦੀ ਸਬ-ਡਿਵੀਜ਼ਨਲ ਪੁਲਸ ਸੁਪਰਡੈਂਟ ਡਾ. ਸੁਨੈਯਾ ਵਾਨੀ ਨੇ ਦੱਸਿਆ ਕਿ ਜੰਮੂ ਪੁਲਸ ਅਤੇ ਮੈਟਾਡੋਰ ਓਪਰੇਟਸ ਨੇ ਮਿਲ ਕੇ ਸਤਵਾੜੀ ਤੋਂ ਡਿਵੀਜ਼ਨਲ ਖੇਤਰ ਵਿਚਾਲੇ ਕੁੜੀਆਂ ਅਤੇ ਔਰਤਾਂ ਲਈ ਸਪੈਸ਼ਲ ਬੱਸ ਸੇਵਾ ਸ਼ੁਰੂ ਕੀਤੀ ਹੈ। 

ਉਨ੍ਹਾਂ ਨੇ ਦੱਸਿਆ ਕਿ ਇਸ ਸਪੈਸ਼ਲ ਬੱਸ ਨੂੰ ਸਤਵਾੜੀ ਚੌਕ 'ਤੇ ਹੀ ਹਰੀ ਝੰਡੀ ਦਿਖਾਈ ਗਈ, ਜਿੱਥੋਂ ਉਹ ਫਲੀਆਂ ਡਿਵੀਜ਼ਨ ਦੇ ਸੁੰਬ ਅਤੇ ਤੋਫ ਜਾਵੇਗੀ। ਵਾਨੀ ਨੇ ਦੱਸਿਆ ਕਿ ਇਹ ਔਰਤਾਂ ਦੀ ਯਾਤਰਾ ਆਸਾਨ, ਸੁਵਿੱਧਾਜਨਕ ਅਤੇ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿਚ ਪੁਲਸ ਵਲੋਂ ਕੀਤੀ ਗਈ ਇਕ ਕੋਸ਼ਿਸ਼ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਪ੍ਰਤੀਕਿਰਿਆ ਚੰਗੀ ਰਹਿੰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਹਾਈਵੇਅ 'ਤੇ ਅਜਿਹੀਆਂ ਹੋਰ ਬੱਸਾਂ ਚਲਾਈਆਂ ਜਾਣਗੀਆਂ।


Tanu

Content Editor

Related News