ਗ੍ਰਹਿ ਸਕੱਤਰ ਦੀ ਐਡਵਾਇਜ਼ਰੀ ''ਤੇ ਬੋਲੀ ਮਹਿਬੂਬਾ, ਡਰ ਨਾਲ ਜੀਅ ਰਹੇ ਨੇ ਲੋਕ

08/02/2019 11:20:50 PM

ਨਵੀਂ ਦਿੱਲੀ— ਪੀ.ਡੀ.ਪੀ. ਪ੍ਰਮੁੱਖ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖਮੰਤਰੀ ਨੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਐਡਵਾਇਜ਼ਰੀ 'ਤੇ ਪ੍ਰੈਸ ਵਾਰਤਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗ੍ਰਹਿ ਸਕੱਤਰ ਦੀ ਐਡਵਾਇਜ਼ਰੀ ਨਾਲ ਜੰਮੂ-ਕਸ਼ਮੀਰ ਦੇ ਲੋਕ ਘਬਰਾਏ ਹੋਏ ਹਨ। ਘਾਟੀ ਦੇ ਹਾਲਾਤ ਖਰਾਬ ਹਨ। ਮੁਫਤੀ ਨੇ ਕੇਂਦਰ ਸਰਕਾਰ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਕਸ਼ਮੀਰੀਆਂ ਦੀ ਚਿੰਤਾ ਨਹੀਂ ਹੈ ਕਿਉਂ? ਜੰਮੂ ਅਤੇ ਲਦਾਖ ਦੇ ਲੋਕਾਂ ਦਾ ਕਿ ਹੋਵੇਗਾ?

PunjabKesari
ਮਹਿਬੂਬਾ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਵੱਡਾ ਜਨਮਤ ਲੈ ਕੇ ਆਏ ਹਨ, ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਸਮਾਧਾਨ ਦੀਆਂ ਉਮੀਦਾਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਖੇਤਰੀ ਲੜਾਈ ਨਹੀਂ ਹੈ ਜਦਕਿ ਅਸਮਿਤਾ ਦੀ ਲੜਾਈ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੇ ਲੋਕਤੰਤਰਿਕ ਹਿੰਦੁਸਤਾਨ 'ਤੇ ਭਰੋਸਾ ਕੀਤਾ ਹੈ।
ਸਾਬਕਾ ਮੁੱਖਮੰਤਰੀ ਨੇ ਕਿਹਾ ਕਿ 30 ਸਾਲ ਤੋਂ ਜੰਮੂ-ਕਸ਼ਮੀਰ ਦੇ ਲੋਕਾਂ ਨੇ ਕੁਰਬਾਨੀ ਦਿੱਤੀ। ਕਸ਼ਮੀਰੀਆਂ ਦੀ ਅਸਿਮਤਾ 'ਤੇ ਵਾਰ ਕਰਨਾ ਠੀਕ ਨਹੀਂ। ਉਨ੍ਹਾਂ ਨੇ ਕਿਹਾ ਕਿ ਇਸਲਾਮ 'ਚ ਹੱਥ ਜੋੜਨਾ ਮੰਜੂਰ ਨਹੀਂ, ਪਰ ਫਿਰ ਵੀ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਦੇ ਲਈ ਹੱਥ ਜੋੜ ਰਹੀ ਹਾਂ। ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਮਹਿਬੂਬਾ ਮੁਫਤੀ ਐੱਨ.ਸੀ. ਪ੍ਰਮੁੱਖ ਫਾਰੁਖ ਅਬਦੁੱਲਾ ਦੇ ਘਰ 'ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਗ੍ਰਹਿ ਵਿਭਾਗ ਦੇ ਪ੍ਰਧਾਨ ਸਕੱਤਰ ਸ਼ਾਲੀਨ ਕਾਬਰਾ ਵਲੋਂ ਜਾਰੀ ਆਦੇਸ਼ 'ਚ ਇੱਥੇ ਕਿਹਾ ਗਿਆ ਹੈ, ਅੱਤਵਾਦੀ ਖਤਰੇ ਖਾਸਤੌਰ ਤੋਂ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਏ ਜਾਣ ਦੀ ਤਾਜ਼ਾ ਖੁਫੀਆ ਸੂਚਨਾਵਾਂ ਅਤੇ ਕਸ਼ਮੀਰ ਘਾਟੀ 'ਚ ਮੌਜੂਦਾ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਯਾਤਰੀਆਂ ਦੀ ਸੁਰੱਖਿਆ ਦੇ ਹਿੱਤ 'ਚ ਇਹ ਪਰਾਮਰਸ਼ ਦਿੱਤਾ ਜਾਂਦਾ ਹੈ ਕਿ ਉਹ ਫੌਰਨ ਘਾਟੀ 'ਚ ਰੁਕਣ ਦੀ ਯੋਜਨਾ ਸਥਾਗਿਤ ਕਰ ਦੇਣ ਅਤੇ ਜਲਦ ਤੋਂ ਜਲਦ ਵਾਪਸ ਆਉਣ।


satpal klair

Content Editor

Related News